ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਦੇਸ਼ ਵਿੱਚ ਲਗਾਤਾਰ ਵੱਧ ਰਹੇ ਹਨ ਸੜਕ ਹਾਦਸੇ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਵਿੱਚ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ 13 ਸਕੂਲੀ ਬੱਚਿਆਂ ਦੀ ਮੌਤ ਦਹਲਾ ਦੇਣ ਵਾਲੀ ਘਟਨਾ ਹੈ| ਇਹ ਹਾਦਸਾ ਉਦੋਂ ਹੋਇਆ ਜਦੋਂ ਇਹਨਾਂ ਬੱਚਿਆਂ ਨੂੰ ਲਿਜਾ ਰਿਹਾ ਸਕੂਲੀ ਵਾਹਨ ਮਨੁੱਖ – ਰਹਿਤ ਰੇਲਵੇ ਫਾਟਕ ਤੇ ਸੀਵਾਨ ਤੋਂ ਗੋਰਖਪੁਰ ਜਾਣ ਵਾਲੀ ਯਾਤਰੀ ਟ੍ਰੇਨ ਨਾਲ ਟਕਰਾ ਗਿਆ| 13 ਬੱਚਿਆਂ ਦੀ ਮੌਤ ਤੋਂ ਇਲਾਵਾ, ਦਸ ਬੱਚੇ ਅਤੇ ਵਾਹਨ ਦਾ ਚਾਲਕ ਜਖ਼ਮੀ ਹੋਏ ਹਨ|
ਇਹ ਦਰਦਨਾਕ ਹਾਦਸਾ ਚੂਕ ਅਤੇ ਘੋਰ ਲਾਪਰਵਾਹੀ ਦਾ ਸਬੂਤ ਹੈ| ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਮਨੁੱਖ – ਰਹਿਤ ਰੇਲਵੇ ਫਾਟਕ ਕਿੰਨੇ ਖਤਰਨਾਕ ਸਾਬਤ ਹੋ ਰਹੇ ਹਨ| ਅਜਿਹੇ ਫਾਟਕਾਂ ਤੇ ਹੁਣ ਤੱਕ ਜੋ ਭਿਆਨਕ ਹਾਦਸੇ ਹੋਏ ਹਨ, ਉਨ੍ਹਾਂ ਤੋਂ ਅਸੀਂ ਕੋਈ ਸਬਕ ਨਹੀਂ ਲਿਆ ਅਤੇ ਇਸ ਦਾ ਨਤੀਜਾ ਹੋਇਆ ਕਿ ਇੱਕ ਵਾਰ ਫਿਰ ਵੱਡਾ ਹਾਦਸਾ ਹੋਇਆ ਅਤੇ 13 ਮਾਸੂਮਾਂ ਨੂੰ ਜਾਨ ਗਵਾਉਣੀ ਪਈ| ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਇਹ ਹਾਦਸਾ ਸਕੂਲ ਵਾਹਨ ਚਲਾਉਣ ਵਾਲੇ ਦੀ ਲਾਪਰਵਾਹੀ ਨਾਲ ਹੋਇਆ| ਚਾਲਕ ਨੇ ਹਾਦਸੇ ਦੇ ਵਕਤ ਈਅਰ ਫੋਨ ਲਗਾ ਰੱਖਿਆ ਸੀ|
ਇਸ ਮਨੁੱਖ – ਰਹਿਤ ਰੇਲਵੇ ਫਾਟਕ ਤੇ ਤੈਨਾਤ ਗੇਟ – ਮਿੱਤਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ ਅਤੇ ਪਟਰੀ ਤੇ ਪੁੱਜਦੇ ਹੀ ਵਾਹਨ ਬੰਦ ਹੋ ਗਿਆ| ਉਦੋਂ ਟ੍ਰੇਨ ਨੇ ਇਸ ਨੂੰ ਚਪੇਟ ਵਿੱਚ ਲੈ ਲਿਆ|
ਇਹ ਭਿਆਨਕ ਹਾਦਸਾ ਦੱਸਦਾ ਹੈ ਕਿ ਰੇਲਵੇ ਪ੍ਰਸ਼ਾਸਨ ਅਤੇ ਰਾਜ ਪ੍ਰਸ਼ਾਸਨ ਕਿਸ ਕਦਰ ਆਪਣੀਆਂ ਜਿੰਮੇਵਾਰੀਆਂ ਤੋਂ ਅੱਖਾਂ ਬੰਦ ਕਰਕੇ ਬੈਠੇ ਹਨ| ਜੁਲਾਈ 2016 ਵਿੱਚ ਵਾਰਾਣਸੀ- ਇਲਾਹਾਬਾਦ ਰੇਲਖੰਡ ਤੇ ਇੱਕ ਮਨੁੱਖ-ਰਹਿਤ ਰੇਲਵੇ ਫਾਟਕ ਤੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਟ੍ਰੇਨ ਦੀ ਚਪੇਟ ਵਿੱਚ ਆ ਗਈ ਸੀ| ਇਸ ਹਾਦਸੇ ਵਿੱਚ ਦਸ ਬੱਚੇ ਮਾਰੇ ਗਏ ਸਨ ਅਤੇ ਕਈ ਜਖ਼ਮੀ ਹੋ ਗਏ ਸਨ| ਉਦੋਂ ਵੀ ਸਵਾਲ ਉਠਿਆ ਸੀ ਕਿ ਇਸ ਮਨੁੱਖ – ਰਹਿਤ ਫਾਟਕਾਂ ਤੇ ਕਰਮਚਾਰੀ ਕਿਉਂ ਨਹੀਂ ਤੈਨਾਤ ਕੀਤੇ ਜਾ ਰਹੇ? ਰੇਲ ਮੰਤਰੀ ਨੇ ਪਿਛਲੇ ਦਸੰਬਰ ਵਿੱਚ ਰਾਜ ਸਭਾ ਵਿੱਚ ਦੱਸਿਆ ਸੀ ਕਿ ਅਗਲੇ ਸਾਲ ਮਤਲਬ 2018 ਵਿੱਚ ਗਨੇਸ਼ ਚਤੁਰਥੀ ਤੱਕ ਸਾਰੇ ਮਨੁੱਖ -ਰਹਿਤ ਫਾਟਕਾਂ ਨੂੰ ਖਤਮ ਕਰ ਦਿੱਤਾ ਜਾਵੇਗਾ| ਪਰ ਮਨੁੱਖ – ਰਹਿਤ ਰੇਲਵੇ ਫਾਟਕਾਂ ਤੇ ਆਏ ਦਿਨ ਜਿਸ ਤਰ੍ਹਾਂ ਹਾਦਸੇ ਹੋ ਰਹੇ ਹਨ, ਉਸ ਨਾਲ ਰੇਲਵੇ ਪ੍ਰਸ਼ਾਸਨ ਦੇ ਦਾਅਵੇ ਅਤੇ ਵਾਅਦੇ ਸਵਾਲਾਂ ਦੇ ਘੇਰੇ ਵਿੱਚ ਹਨ|
ਦੇਸ਼ ਭਰ ਵਿੱਚ ਦਸ ਹਜਾਰ ਤੋਂ ਜ਼ਿਆਦਾ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਕੋਈ ਕਰਮਚਾਰੀ ਤੈਨਾਤ ਨਹੀਂ ਹੈ| ਸਾਲ 2012 ਵਿੱਚ ਅਨਿਲ ਕਾਕੋਦਕਰ ਕਮੇਟੀ ਨੇ ਵੀ ਪੰਜ ਸਾਲ ਦੇ ਅੰਦਰ ਸਾਰੇ ਮਨੁੱਖ – ਰਹਿਤ ਫਾਟਕਾਂ ਨੂੰ ਹਟਾਉਣ ਨੂੰ ਕਿਹਾ ਸੀ| ਅਜਿਹੇ ਹਾਦਸਿਆਂ ਨਾਲ ਨਿਪਟਨ ਲਈ ਭਾਰਤੀ ਪੁਲਾੜ ਖੋਜ ਸੰਗਠਨ ( ਇਸਰੋ) ਨੇ ਉਪਗ੍ਰਹਿ ਅਧਾਰਿਤ ਚਿਪ ਪ੍ਰਣਾਲੀ ਵਿਕਸਿਤ ਕੀਤੀ ਹੈ, ਜੋ ਮਨੁੱਖ – ਰਹਿਤ ਰੇਲ ਫਾਟਕਾਂ ਤੇ ਲੋਕਾਂ ਨੂੰ ਚੇਤੰਨ ਕਰੇਗੀ| ਫਾਟਕ ਤੋਂ ਕਰੀਬ ਪੰਜ ਸੌ ਮੀਟਰ ਪਹਿਲਾਂ ਹੂਟਰ ਵੱਜਣ ਲੱਗੇਗਾ ਅਤੇ ਫਾਟਕ ਦੇ ਨਜਦੀਕ ਲੋਕ ਸੁਚੇਤ ਹੋ ਜਾਣਗੇ| ਪਰ ਰੇਲਵੇ ਇਸਨੂੰ ਕਦੋਂ ਤੋਂ ਇਸਤੇਮਾਲ ਕਰੇਗਾ, ਕੋਈ ਨਹੀਂ ਜਾਣਦਾ|
ਕੁਸ਼ੀਨਗਰ ਵਿੱਚ ਜੋ ਹਾਦਸਾ ਹੋਇਆ, ਉਹ ਰਾਜ ਸਰਕਾਰ ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ| ਇਸ ਘਟਨਾ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਦੀ ਪੋਲ ਖੋਲ ਦਿੱਤੀ ਹੈ| ਲੱਗਦਾ ਹੈ ਪ੍ਰਦੇਸ਼ ਵਿੱਚ ਸਕੂਲ ਸੁਰੱਖਿਆ ਮਾਨਕਾਂ ਨੂੰ ਠੇਂਗਾ ਦੱਸ ਰਹੇ ਹਨ|
ਵਰਨਾ ਸਕੂਲ ਕੀ ਅਜਿਹੇ ਲਾਪਰਵਾਹ ਡ੍ਰਾਈਵਰ ਨੂੰ ਰੱਖਦਾ, ਜੋ ਗੇਟ ਮਿੱਤਰ ਦੇ ਮਨ੍ਹਾਂ ਕਰਨ ਤੋਂ ਬਾਅਦ ਵੀ ਫਾਟਕ ਪਾਰ ਕਰਨ ਲੱਗੇ ਅਤੇ ਹਾਦਸੇ ਨੂੰ ਦੇ ਬੈਠੇ| ਜਿਆਦਾਤਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਿੱਥੋਂ ਰੇਲਵੇ ਲਾਈਨਾਂ ਗੁਜਰਦੀਆਂ ਹਨ, ਉੱਥੇ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਬੰਦੋਬਸਤ ਦੇਖਣ ਵਿੱਚ ਨਹੀਂ ਆਉਂਦੇ| ਅਜਿਹੇ ਵਿੱਚ ਕੀ ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਇਹਨਾਂ ਥਾਵਾਂ ਦੀ ਪਹਿਚਾਣ ਕਰਵਾ ਕੇ ਅਜਿਹੇ ਫਾਟਕਾਂ ਤੇ ਆਪਣੇ ਪੱਧਰ ਤੇ ਸੁਰੱਖਿਆਕਰਮੀਆਂ ਦੀ ਨਿਯੁਕਤੀ ਕਰੇ? ਰੇਲਵੇ ਅਤੇ ਰਾਜ ਸਰਕਾਰ, ਦੋਵੇਂ ਆਪਣੀ ਜਵਾਬਦੇਹੀ ਤੋਂ ਪੱਲਾ ਨਹੀਂ ਝਾੜ ਸਕਦੇ|
ਦਿਨੇਸ਼ ਵਰਮਾ

Leave a Reply

Your email address will not be published. Required fields are marked *