ਵਾਹਨ ਚਾਲਕਾਂ ਲਈ ਦੂਜਾ ਘਰ ਹੁੰਦੇ ਹਨ ਹਾਈਵੇਅ ਤੇ ਬਣੇ ਢਾਬੇ

ਐਸ ਏ ਐਸ ਨਗਰ, 28 ਫਰਵਰੀ ( ਜਗਮੋਹਨ ਸਿੰਘ )  ਭਾਰਤ ਦੇ ਵੱਖ ਵੱਖ ਰਾਸ਼ਟਰੀ ਅਤੇ ਰਾਜ ਮਾਰਗਾਂ ਉਪਰ ਬਣੇ ਵੱਖ ਵੱਖ ਤਰਾਂ ਦੇ ਢਾਬੇ ਅਸਲ ਵਿਚ ਵਾਹਨ ਚਾਲਕਾਂ ਦਾ ਦੂਜਾ ਘਰ ਹੀ ਬਣਦੇ ਜਾ ਰਹੇ ਹਨ, ਖਾਸ ਕਰਕੇ ਲੰਮੇ. ਰੂਟ ਉਪਰ ਜਾਣ ਵਾਲੇ ਵਾਹਨ ਚਾਲਕਾਂ ਨੁੰ ਤਾਂ ਇਹਨਾਂ ਢਾਬਿਆਂ ਉਪਰ ਘਰ ਵਾਲਾ ਮਾਹੌਲ ਮਿਲ ਜਾਂਦਾ ਹੈ, ਜਿਸ ਕਰਕੇ ਉਹਨਾਂ ਦਾ ਆਪਣੇ ਘਰ ਪ੍ਰਤੀ ਬਣਿਆ ਉਦਰੇਵਾਂ ਕੁਝ ਹੱਦ ਤਕ ਦੂਰ ਹੋ ਜਾਂਦਾ ਹੈ|
ਇਹਨਾਂ ਢਾਬਿਆਂ ਦਾ ਸਭ ਤੋਂ ਜਿਆਦਾ ਲਾਭ ਲੰਮੇਂ ਰੂਟਾਂ ਉਪਰ ਚੱਲਣ ਵਾਲੇ ਟਰੱਕਾਂ ਅਤੇ ਬੱਸਾਂ ਵਾਲਿਆਂ ਦੇ ਨਾਲ ਨਾਲ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਜਾਣ ਵਾਲੇ ਲੋਕਾਂ ਨੂੰ ਵੀ ਹੁੰਦਾ ਹੈ| ਇਹਨਾਂ ਢਾਬਿਆਂ ਉਪਰ ਜਿਥੇ ਵਾਹਨ ਚਾਲਕਾਂ ਨੂੰ ਕਈ ਤਰਾਂ ਦਾ ਤਾਜਾ ਖਾਣਾ ਅਤੇ ਰੋਟੀ ਮਿਲ ਜਾਂਦੀ ਹੈ , ਉਥੇ ਆਪਣੇ ਪੱਕੇ ਗਾਹਕਾਂ ਖਾਸ ਕਰਕੇ ਟਰੱਕਾਂ ਵਾਲਿਆਂ ਨੂੰ ਇਹ ਢਾਬੇ ਵਾਲੇ ਆਰਥਿਕ ਸਹਾਇਤਾ ਵੀ ਦਿੰਦੇ ਹਨ| ਇਸ ਤੋਂ ਇਲਾਵਾ ਇਹ ਢਾਬਿਆਂ ਵਾਲੇ ਲੰਮੇ ਰੂਟ ਉਪਰ ਜਾਣ ਵਾਲੇ ਵਾਹਨਾਂ ਚਾਲਕਾਂ ਦੇ ਆਰਾਮ ਲਈ ਵੀ ਪ੍ਰਬੰਧ ਕਰਦੇ ੇਹਨ| ਇਸ ਤਰਾਂ ਇਹਨਾਂ ਢਾਬਿਆਂ ਉਪਰ ਦਿਨ ਰਾਤ ਜਿੰਦਗੀ ਧੜਕਦੀ ਰਹਿੰਦੀ ਹੈ ਅਤੇ ਇਹ ਢਾਬੇ 24 ਘੰਟੇ ਖੁਲੇ ਰਹਿੰਦੇ ਹਨ|
ਭਾਰਤ ਦੇ ਵੱਖ ਵੱਖ ਰਾਸ਼ਟਰੀ ਅਤੇ ਰਾਜ ਮਾਰਗਾਂ ਦੇ ਨਾਲ ਨਾਲ          ਸ਼ੇਰ  ਸ਼ਾਹ ਸੂਰੀ ਮਾਰਗਾਂ ਉਪਰ ਵੀ ਵੱਖ ਵੱਖ ਥਾਂਵਾਂ ਉਪਰ ਅ ਨੇਕਾਂ ਢਾਬੇ ਬਣੇ   ਹੋਏ ਹਨ, ਜਿਹਨਾਂ ਉਪਰ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੁੰ ਚਾਹ ਪਾਣੀ ਤੋਂ ਲੈ ਕੇ ਵੱਖ ਵੱਖ ਤਰਾਂ ਦਾ ਖਾਣਾ ਅਤੇ ਕਈ ਤਰਾਂ ਦੀਆਂ ਰੋਟੀਆਂ ਅਤੇ ਨਾਨ ਵੀ ਮਿਲ ਜਾਂਦੇ ਹਨ| ਹੋਟਲਾਂ ਨਾਲੋਂ ਇਹਨਾਂ ਢਾਬਿਆਂ ਉਪਰ ਖਾਣਾ ਕੁਝ ਸਸਤਾ ਹੁੰਦਾ ਹੈ ਪਰ ਫਿਰ ਇਹਨਾਂ ਢਾਬਿਆਂ ਉਪਰ ਖਾਣਾ ਖਾਣ ਦੇ ਰੇਟ ਵੱਖ ਵੱਖ ਹੁੰਦੇ ੇਹਨ| ਅਸਲ ਵਿਚ ਹਰ ਢਾਬੇ ਦੀ ਆਪੋ ਆਪਣੀ ਰੇਟ ਲਿਸਟ ਬਣੀ ਹੁੰਦੀ ਹੈ| ਇਹਨਾਂ ਢਾਬਿਆਂ ਉਪਰ ਆਮ ਸ਼ਹਿਰਾਂ ਵਿਚ ਗਲੀ ਮੁਹੱਲੇ ਵਿਚ ਖੁਲੇ ਢਾਬਿਆਂ ਨਾਲੋਂ ਇਕ ਤਰਾਂ ਦੁੱਗਣੇ ਰੇਟਾਂ ਉਪਰ ਹੀ ਸਾਮਾਨ                     ਵੇਚਿਆ ਜਾਂਦਾ ਹੈ ਪਰ ਇਹਨਾਂ ਢਾਬਿਆਂ ਉਪਰ ਸਹੁਲਤਾਂ ਵੀ ਬਹੁਤ ਦਿਤੀਆਂ ਜਾਂਦੀਆਂ ਹਨ,ਜਿਸ ਕਰਕੇ ਇਹ ਮਹਿੰਗਾ ਸਮਾਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਜ਼ਿਆਦਾ ਚੁਭਦਾ ਨਹੀਂ|
ਜਦੋਂ ਨਵੰਬਰ ਮਹੀਨੇ ਅਚਾਨਕ ਹੀ ਮੋਦੀ ਸਰਕਾਰ ਵਲੋਂ ਨੋਟਬੰਦੀ ਦਾ ਐਲਾਨ ਕਰਕੇ 500 ਅਤੇ 1000 ਦੇ ਨੋਟ ਉਸੇ ਰਾਤ ਹੀ ਬੰਦ ਕਰ ਦਿਤੇ ਗਏ ਸਨ ਤਾਂ ਉਸ ਸਮੇਂ ਲੰਮੇ ਰੂਟ ਉਪਰ ਜਾ ਰਹੇ ਵਾਹਨ ਚਾਲਕਾਂ ਖਾਸ ਕਰਕੇ ਟਰੱਕਾਂ ਵਾਲਿਆਂ ਦੀ ਬਾਂਹ ਇਹਨਾਂ ਢਾਬਿਆਂ ਵਾਲਿਆਂ ਨੇ ਹੀ ਫੜੀ ਸੀ,ਆਪਣੇ ਪੱਕੇ ਗਾਹਕਾਂ ਨੂੰ ਤਾਂ ਕਈ ਢਾਬਿਆਂ ਵਾਲਿਆਂ ਨੇ ਉਧਾਰ ਵੀ ਖਾਣਾ ਖਵਾ ਦਿਤਾ ਸੀ| ਇਸ ਤੋਂ ਇਲਾਵਾ ਇਹਨਾਂ ਢਾਬਿਆਂ ਉਪਰ ਚੰਗੇ ਬਾਥਰੂਮ ਅਤੇ ਹੋਰ ਸਹੁਲਤਾਂ ਹੋਣ ਕਾਰਨ ਵੀ ਲੋਕ ਇਹਨਾਂ ਢਾਬਿਆਂ ਉਪਰ ਰੁਕ ਕੇ ਖਾਣਾ ਵੀ ਖਾ ਲੈਂਦੇ ਹਨ ਅਤੇ ਕੁਝ ਘੜੀ ਸੁਸਤਾ ਵੀ ਲੈਂਦੇ ਹਨ| ਵੱਡੇ ਅਤੇ ਪ੍ਰਸਿੱ ਧ ਢਾਬਿਆਂ ਉਪਰ ਤਾਂ ਰਾਤ  ਸਮੇਂ ਰਾਜਸਥਾਨੀ ਡਾਂਸ ਅਤੇ ਪੰਜਾਬੀ ਭੰਗੜੇ ਦਾ ਵੀ ਪ੍ਰਬੰਧ ਕੀਤਾ ਗਿਆ ਹੁੰਦਾ ਹੈ| ਇਹਨਾਂ ਨੂੰ ਪੇਸ਼ ਕਰਨ ਵਾਲੇ ਕਲਾਕਾਰ ਢਾਬਿਆਂ ਉਪਰ ਆਉਣ ਵਾਲੇ ਗਾਹਕਾਂ ਤੋਂ ਕੁਝ ਪੈਸੇ ਲੈ ਕੇ ਇਹ ਡਾਂਸ ਦਿਖਾ ਦਿੰਦੇ ਹਨ| ਇਸੇ ਤਰਾਂ ਵੱਡੀ ਗਿਣਤੀ ਢਾਬਿਆਂ ਨੂੰ ਪੰਜਾਬੀ ਟੱਚ ਦਿਤਾ ਗਿਆ ਹੁੰਦਾ ਹੈ ਅਤੇ ਪੰਜਾਬ ਦੇ ਪੁਰਾਣੇ ਪੇਂਡੂ ਮਾਹੌਲ ਨੂੰ ਦਰਸ਼ਾਉਂਦੇ ਚਿੱਤਰ, ਬੁੱਤ ਆਦਿ ਲਗਾਏ ਗਏ ਹੁੰਦੇ ਹਨ, ਜਿਹਨਾਂ ਨਾਲ ਖਲੋ ਕੇ ਰਾਹਗੀਰ ਅਤੇ ਵਾਹਨ ਚਾਲਕ ਫੋਟੋਆਂ ਅਤੇ ਸੈਲਫੀਆਂ ਲੈਂਦੇ ਹਨ| ਵੱਡੀ ਗਿਣਤੀ ਢਾਬਿਆਂ ਉਪਰ ਰਾਤ ਸਮੇਂ ਬਹੁਤ ਰੌਸ਼ਣੀ ਕੀਤੀ ਗਈ ਹੁੰਦੀ ਹੈ ਅਤੇ ਇਹਨਾਂ ਢਾਬਿਆਂ ਦੀ ਸਜਾਵਟ ਹਰ ਇਕ ਨੂੰ ਦੁਰੋਂ ਹੀ ਖਿੱਚ ਪਾਉਂਦੀ ਹੈ| ਵੱਡੀ ਗਿਣਤੀ ਢਾਬਿਆਂ ਉਪਰ ਵੱਖ ਵੱਖ ਤਰਾਂ ਦੇ ਸਮਾਨ ਨੂੰ ਵੇਚਣ ਵਾਲੀਆਂ ਦੁਕਾਨਾਂ ਵੀ ਬਣੀਆਂ ਹੁੰਦੀਆਂ ਹਨ, ਜਿਥੋਂ ਰਾਹਗੀਰ ਅਤੇ ਵਾਹਨ ਚਾਲਕ ਆਪਣੀ ਲੋੜ ਅਨੁਸਾਰ ਸਮਾਨ ਖਰੀਦ ਸਕਦੇ ਹਨ| ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਢਾਬਿਆਂ ਉਪਰ ਦਿਨ ਰਾਤ ਜਿੰਦਗੀ ਧੜਕਦੀ ਰਹਿੰਦੀ ਹੈ|

Leave a Reply

Your email address will not be published. Required fields are marked *