ਵਾਹਨ ਦਰੱਖਤ ਨਾਲ ਟਕਰਾਇਆ, 15 ਲੋਕ ਜ਼ਖਮੀ

ਵਾਹਨ ਦਰੱਖਤ ਨਾਲ ਟਕਰਾਇਆ, 15 ਲੋਕ ਜ਼ਖਮੀ
ਮੱਧ ਪ੍ਰਦੇਸ਼, 14 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਹਰਦਾ ਜ਼ਿਲੇ ਦੇ ਹੰਡਿਆ ਥਾਣਾ ਖੇਤਰ ਵਿੱਚ ਇਕ ਚਾਰ ਪਹੀਆ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ, ਜਿਸ ਵਿੱਚ 15 ਲੋਕ ਜ਼ਖਮੀ ਹੋ ਗਏ| ਇਨ੍ਹਾਂ ਵਿੱਚ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਰਦਾ ਦੇ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਸੂਤਰਾਂ ਮੁਤਾਬਕ ਸੀਹੋਰ ਜ਼ਿਲੇ ਦੇ ਗ੍ਰਾਮ ਦੇਵਲੀ ਦਾ ਇਕ ਪਰਿਵਾਰ ਉਂਡਾਲ ਵਿੱਚ ਨੂੰਹ ਦਾ ਗੋਨਾ ਕਰਾਉਣ ਲਈ ਜਾ ਰਹੇ ਸਨ| ਇਸ ਦੌਰਾਲ ਹਰਦਾ ਜ਼ਿਲੇ ਦੇ ਨਯਾਪੁਰਾ ਪਿੰਡ ਨੇੜੇ ਉਨ੍ਹਾਂ ਦੇ ਵਾਹਨ ਦੀ ਸਟੇਇਰਿੰਗ ਫੇਲ ਹੋਣ ਕਾਰਨ ਦਰੱਖਤ ਨਾਲ ਟਕਰਾ ਗਈ| ਹਾਦਸੇ ਵਿੱਚ ਜ਼ਖਮੀ 15 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਇਨ੍ਹਾਂ ਵਿੱਚੋਂ ਦੋ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਰਦਾ ਜ਼ਿਲਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *