ਵਿਅਕਤੀ ਵੱਲੋਂ ਮਾਂ ਅਤੇ ਭੈਣ ਦਾ ਬੇਰਹਿਮੀ ਨਾਲ ਕਤਲ

ਜਲਾਲਾਬਾਦ, 7 ਜੂਨ (ਸ.ਬ.) ਪਿੰਡ ਬੂਰਵਾਲਾ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ| ਮਿਲੀ ਜਾਣਕਾਰੀ ਅਨੁਸਾਰ, ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਆਪਣੀ ਭੈਣ ਸੀਮਾ ਰਾਣੀ ਅਤੇ ਮਾਂ ਛਿੰਦੋ ਬਾਈ ਦਾ ਕਹੀ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ| ਇਹ ਕਤਲ ਉਸ ਵੱਲੋਂ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਕੀਤਾ ਗਿਆ| ਜਦੋਂ ਰਾਤ ਨੂੰ ਉਕਤ ਦੋਸ਼ੀ ਦਾ ਵੱਡਾ ਭਰਾ ਹਰਜੀਤ ਸਿੰਘ ਕੰਮ ਤੋਂ ਵਾਪਸ ਆਇਆ ਤਾਂ ਉਸ ਨੇ ਲਹੂ ਨਾਲ ਲੱਥਪੱਥ ਪਈਆਂ ਲਾਸ਼ਾਂ ਘਰ ਵਿੱਚ ਦੇਖੀਆਂ ਅਤੇ ਪਿੰਡ ਵਾਸੀਆਂ ਨੂੰ ਅਤੇ ਪੁਲੀਸ ਨੂੰ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲੀਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ|

Leave a Reply

Your email address will not be published. Required fields are marked *