ਵਿਅਤਨਾਮ ਦੇ ਦੋ ਮੁੱਖ ਹਵਾਈ ਅੱਡਿਆਂ ਦੇ ਕੰਪਿਊਟਰ ਸਿਸਟਮ ਹੈਕ, ਚੀਨ ਤੇ ਲੱਗਾ ਦੋਸ਼

ਸਿੰਗਾਪੁਰ, 30 ਜੁਲਾਈ (ਸ.ਬ.) ਵਿਅਤਨਾਮ ਦੇ ਦੋ ਮੁੱਖ ਹਵਾਈ ਅਡਿੱਆਂ ਦੇ ਕੰਪਿਊਟਰਾਂ ਨੂੰ ਅੱਜ ਹੈਕ ਕਰ ਲਿਆ ਗਿਆ ਕੰਪਿਉਟਰ ਸਕਰੀਨਾਂ ਤੇ ਦੱਖਣੀ ਚੀਨ ਸਾਗਰ ਵਿਚ ਵਿਅਤਨਾਮ ਦੇ ਦਾਅਵਿਆਂ ਦੀ ਆਲੋਚਨਾ ਕਰਨ ਵਾਲੇ ਸੰਦੇਸ਼ ਦਿਖਾਈ ਦੇਣ ਲੱਗੇ| ਦੱਸਣਯੋਗ ਹੈ ਕਿ ਵਿਅਤਨਾਮ ਦੇ ਆਵਾਜਾਈ ਮੰਤਰਾਲੇ ਨੇ ਇਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਵਿਅਤਨਾਮ ਦੀ ਰਾਜਧਾਨੀ ਹਨੋਈ ਅਤੇ ਹੋ ਚੀ ਮਿਨ ਸ਼ਹਿਰ ਦੇ ਹਵਾਈ ਅੱਡਿਆਂ ਦੀ ਸਕਰੀਨ ਹੈਕ ਹੋਣ ਤੋਂ ਬਾਅਦ, ਇਨ੍ਹਾਂ ਸਕਰੀਨਾਂ ਤੇ ਵਿਅਤਨਾਮ ਅਤੇ ਫਿਲੀਪੀਨਜ਼ ਵਿਰੋਧੀ ਨਾਅਰੇ ਦਿਖਾਈ ਦਿੱਤੇ ਜਾਣ ਲੱਗੇ| ਇਸ ਦੇ ਨਾਲ ਹੀ ਵਿਅਤਨਾਮ ਏਅਰਲਾਈਨਜ਼ ਦੀ ਵੈਬਸਾਈਟ ਵੀ ਕੁਝ ਦੇਰ ਲਈ ਹੈਕ ਕਰ ਲਈ ਗਈ, ਜਿਸ ਕਾਰਨ ਹਵਾਈ ਅੱਡਿਆਂ ਤੇ ਕਈ ਘੰਟੇ ਸਟਾਫ ਨੇ ਕੰਪਿਊਟਰ ਤੇ ਕੰਮ ਨਹੀਂ ਕੀਤਾ|  ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇੱਕ ਕੌਮਾਂਤਰੀ ਟ੍ਰਿਬਿਊਨਲ ਨੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਸੀ ਕਿ ਉੱਥੇ ਉਸ ਦਾ ਕੋਈ ਅਧਿਕਾਰ ਨਹੀਂ ਹੈ| ਵਿਅਤਨਾਮ ਜਿਸ ਇਲਾਕੇ ਤੇ ਦਾਅਵਾ ਜਤਾਉਂਦਾ ਹੈ, ਚੀਨ ਵੀ ਉਸੇ ਇਲਾਕੇ ਤੇ ਆਪਣਾ ਦਾਅਵਾ ਜਤਾਉਂਦਾ ਹੈ| ਦੱਸਣਯੋਗ ਹੈ ਕਿ ਚੀਨ ਪੂਰੇ ਦੱਖਣੀ ਚੀਨ ਸਾਗਰ ਤੇ ਆਪਣਾ ਹੱਕ ਜਮਾਉਂਦਾ ਆਇਆ ਹੈ ਅਤੇ ਇਸ ਇਲਾਕੇ ਵਿਚ ਵਿਵਾਦਿਤ ਤਰੀਕਿਆਂ ਨਲਾ ਟਾਪਆਂਉੱਤੇ ਨੇਵਲ ਪੋਰਟ ਬਣਾ ਰਿਹਾ ਹੈ| ਇਨ੍ਹਾਂ ਵਿਚ ਉਹ ਇਲਾਕੇ ਵੀ ਸ਼ਾਮਲ ਹਨ, ਜਿਨ੍ਹਾਂ ਤੇ ਦੂਜੇ ਦੇਸ਼ ਵੀ ਆਪਣਾ ਦਾਅਵਾ ਕਰਦੇ ਹਨ|

Leave a Reply

Your email address will not be published. Required fields are marked *