ਵਿਅਤਨਾਮ ਵਿੱਚ ਢਿੱਗਾਂ ਡਿੱਗਣ ਕਾਰਨ 13 ਵਿਅਕਤੀਆਂ ਦੀ ਮੌਤ, 4 ਲਾਪਤਾ

ਹਨੋਈ, 19 ਨਵੰਬਰ (ਸ.ਬ.) ਚੱਕਰਵਾਤੀ ਤੂਫਾਨ ਮਗਰੋਂ ਦੱਖਣੀ-ਮੱਧ ਵੀਅਤਨਾਮ ਵਿੱਚ ਢਿੱਗਾਂ ਡਿੱਗਣ ਕਾਰਨ ਘੱਟ ਤੋਂ ਘੱਟ 13 ਵਿਅਕਤੀਆਂ ਦੀ ਮੌਤ ਗਈ ਹੈ ਅਤੇ 4 ਲਾਪਤਾ ਹੋ ਗਏ|
ਖਾਨਹ ਹੋਆ ਸੂਬੇ ਵਿੱਚ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਵਧੇਰੇ ਖਤਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਲੈ ਜਾਣ ਲਈ 600 ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਤੋਰਾਜੀ ਕਾਰਨ ਹੋਈ ਭਾਰੀ ਬਾਰਿਸ਼ ਮਗਰੋਂ ਢਿੱਗਾਂ ਡਿੱਗੀਆਂ ਅਤੇ ਕਈ ਮਕਾਨ ਢਹਿ ਗਏ| ਕੁੱਝ ਲੋਕ ਮਲਬੇ ਹੇਠ ਦੱਬ ਗਏ| ਵੀਅਤਨਾਮ ਐਮਰਜੈਂਸੀ ਪ੍ਰਬੰਧਨ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਐਤਵਾਰ ਦੀ ਰਾਤ ਤੂਫਾਨ ਕਮਜ਼ੋਰ ਹੋ ਗਿਆ ਸੀ| ਫਿਲਹਾਲ ਇੱਥੇ ਰਾਹਤ ਕਾਰਜ ਚੱਲ ਰਿਹਾ ਹੈ|

Leave a Reply

Your email address will not be published. Required fields are marked *