ਵਿਅਤਨਾਮ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 37 ਵਿਅਕਤੀਆਂ ਦੀ ਮੌਤ, ਹਜ਼ਾਰਾਂ ਵਿਅਕਤੀਆਂ ਨੂੰ ਬਚਾਇਆ ਗਿਆ

ਹਨੋਈ, 12 ਅਕਤੂਬਰ (ਸ.ਬ.) ਵਿਅਤਨਾਮ ਵਿੱਚ ਉਤਰੀ ਅਤੇ ਮੱਧ ਸੂਬਿਆਂ ਵਿੱਚ ਡੂੰਘੇ ਚੱਕਰਵਾਤੀ ਦਬਾਅ ਕਾਰਨ ਆਏ ਹੜ੍ਹ ਨਾਲ ਪਿੱਛਲੇ ਕਈ ਦਿਨਾਂ ਵਿੱਚ 37 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਲਾਪਤਾ ਹਨ| ਰਾਸ਼ਟਰੀ ਰਿਲੀਜ਼ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ| ਏਜੰਸੀ ਨੇ ਆਪਣੀ ਵੈਬਸਾਈਟ ਉਤੇ ਦੱਸਿਆ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਇਹ ਮੌਤਾਂ ਹੋਈਆਂ ਹਨ|
ਤੇਜ਼ ਮੀਂਹ ਕਾਰਨ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਜਾਣ ਨਾਲ ਇਸ ਨੂੰ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਅਤੇ ਇਸ ਕਾਰਨ ਤੱਟਵਰਤੀ ਖੇਤਰਾਂ ਨੂੰ ਹੜ੍ਹ ਵਰਗੇ ਹਲਾਤਾਂ ਦਾ ਸਾਹਮਣਾ ਕਰਨਾ ਪਿਆ| ਇਸ ਕਾਰਨ 17 ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ 200 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ| ਪਾਣੀ ਜਮਾਂ ਹੋਣ  ਦੇ ਕਾਰਨ 8 ਹਜ਼ਾਰ ਹੇਕਟੇਅਰ ਜ਼ਮੀਨ ਵਿੱਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਅਤੇ 40 ਹਜ਼ਾਰ ਮਵੇਸ਼ੀ ਜਾਂ ਤਾਂ ਮਾਰੇ ਗਏ ਅਤੇ ਰੁੜ ਗਏ ਹਨ| ਆਪਣੀ ਲੰਬੀ ਤੱਟੀ ਲਾਈਨ ਦੇ ਕਾਰਨ ਵੀਅਤਨਾਮ ਨੂੰ ਅਕਸਰ ਵਿਨਾਸ਼ਕਾਰੀ ਤੂਫਾਨਾਂ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੰਝ ਹੀ ਭਿਆਨਕ ਤੂਫਾਨ ਵਿੱਚ ਪਿੱਛਲੇ ਸਾਲ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ|

Leave a Reply

Your email address will not be published. Required fields are marked *