ਵਿਆਹੁਤਾ ਦਾ ਭੇਦ ਭਰੇ ਹਾਲਾਤਾਂ ਵਿੱਚ ਕਤਲ

ਘਨੌਰ,1 ਜੁਲਾਈ (ਅਭਿਸ਼ੇਕ ਸੂਦ) ਪਟਿਆਲਾ ਦੀ ਸਬ-ਤਹਿਸੀਲ ਘਨੌਰ ਦੇ ਨੇੜਲੇ ਪਿੰਡ ਕਾਮੀਖੁਰਦ ਵਿੱਚ ਇੱਕ ਵਿਆਹੁਤਾ ਦਾ ਭੇਦ ਭਰੇ ਹਾਲਾਤਾਂ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਮੀਂ ਖੁਰਦ ਵਿੱਚ ਤਕਰੀਬਨ 35 ਸਾਲ ਦੀ ਵਿਆਹੁਤਾ ਕਾਜਲ ਬੇਗਮ ਦਾ ਬੀਤੀ ਦੇਰ ਸ਼ਾਮ ਕਤਲ ਹੋ ਗਿਆ ਸੀ| ਜਿਸ ਸਮੇਂ ਇਹ ਕਤਲ ਹੋਇਆ ਉਸ ਸਮੇਂ ਵਿਆਹੁਤਾ ਦੇ ਦੋਵੇਂ ਬੱਚੇ ਅਤੇ ਪਤੀ ਘਰ ਹੀ ਸਨ| ਤਕਰੀਬਨ 10 ਕੁ ਸਾਲ ਪਹਿਲਾਂ ਮ੍ਰਿਤਿਕ ਕਾਜਲ ਬੇਗਮ ਦਾ ਨਿਕਾਹ ਉਕਤ ਪਿੰਡ ਦੇ ਲੱਖੀ ਖਾਨ ਨਾਲ ਹੋਇਆ ਸੀ ਜਿਸ ਦੇ ਦੋ ਧੀਆਂ ਸਨ ਜਿਨ੍ਹਾਂ ਵਿਚੋਂ ਇੱਕ ਦੀ ਉਮਰ ਤਕਰੀਬਨ 7 ਸਾਲ ਅਤੇ ਦੂਜੀ ਦੀ ਉਮਰ ਤਕਰੀਬਨ 5 ਸਾਲ ਹੈ| ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਸੂਤਰਾਂ ਅਨੁਸਾਰ ਕਤਲ ਦੇ ਪਿੱਛੇ ਕਥਿਤ ਨਜ਼ਾਇਜ ਪ੍ਰੇਮ ਸਬੰਧਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ| ਮ੍ਰਿਤਿਕ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *