ਵਿਆਹ ਦੇ ਕੁਝ ਮਿੰਟਾਂ ਬਾਅਦ ਹਮੇਸ਼ਾ ਲਈ ਵਿਛੜ ਗਏ ਲਾੜਾ-ਲਾੜੀ

ਮੱਧ ਪ੍ਰਦੇਸ਼, 27 ਅਪ੍ਰੈਲ (ਸ.ਬ.) ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ| ਇੱਥੇ ਬਾਰਾਤੀਆਂ ਨਾਲ ਭਰੀ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿੱਚ ਲਾੜੀ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ| ਲਾੜਾ ਅਤੇ ਉਸ ਦੇ 3 ਰਿਸ਼ਤੇਦਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਜਾਣਕਾਰੀ ਮੁਤਾਬਕ ਚਾਚੌੜਾ ਥਾਣਾ ਦੇ ਲਹਿਰਚਾ ਪਿੰਡ ਨੇੜੇ ਅੱਜ ਸਵੇਰੇ ਇਕ ਗੱਡੀ ਅਤੇ ਟਰੱਕ ਦੀ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ| ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਵਿਅਕਤੀਆਂ ਨੇ ਮੌਕੇ ਤੇ ਹੀ ਦਮ ਤੌੜ ਦਿੱਤਾ| ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਗੁਨਾ ਵਿੱਚ ਵਿਆਹ ਦੇ ਬਾਅਦ ਲਾੜਾ-ਲਾੜੀ ਸਵੇਰੇ ਰਾਜਗੜ੍ਹ ਲਈ ਰਵਾਨਾ ਹੋਏ ਤਾਂ ਵਿਚਕਾਰ ਰਸਤੇ ਤੇ ਭਿਆਨਕ ਹਾਦਸਾ ਦਾ ਸ਼ਿਕਾਰ ਹੋ ਗਏ| ਇਸ ਹਾਦਸੇ ਵਿੱਚ ਲਾੜੀ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ| ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਗੱਡੀ ਵਿੱਚ ਫਸੇ ਹੋਏ ਲਾੜੇ ਸਮੇਤ 3 ਲੋਕਾਂ ਨੂੰ ਬਾਹਰ ਕੱਢਿਆ ਅਤੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ| ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲੀਸ ਨੇ ਤਿੰਨਾਂ ਜ਼ਖਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਵਿੱਚ ਭਰਤੀ ਕਰਵਾਇਆ|
ਪੁਲੀਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਚਾਚੌੜਾ ਥਾਣਾ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *