ਵਿਆਹ ਦੇ ਖਿਲਾਫ ਖਾਪ ਪੰਚਾਇਤਾਂ ਦੇ ਫਰਮਾਨ ਗੈਰ-ਕਾਨੂੰਨੀ: ਸੁਪਰੀਮ ਕੋਰਟ

ਨਵੀਂ ਦਿੱਲੀ, 27 ਮਾਰਚ (ਸ.ਬ.) ਖਾਪ ਪੰਚਾਇਤਾਂ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ| ਅੱਜ ਸੁਪਰੀਮ ਕੋਰਟ ਨੇ ਇਤਿਹਾਸਕ ਆਦੇਸ਼ ਦਿੰਦੇ ਹੋਏ ਕਿਹਾ ਕਿ ਵਿਆਹ ਨੂੰ ਲੈ ਕੇ ਖਾਪ ਪੰਚਾਇਤਾਂ ਦੇ ਫਰਮਾਨ ਗੈਰ-ਕਾਨੂੰਨੀ ਹਨ| ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ 2 ਬਾਲਗ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ ਤਾਂ ਕੋਈ ਵੀ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਹੈ| ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ ਮਾਮਲੇ ਤੇ ਕਾਨੂੰਨ ਨਹੀਂ ਲੈ ਆਉਂਦੀ, ਉਦੋਂ ਤੱਕ ਇਹ ਆਦੇਸ਼ ਪ੍ਰਭਾਵੀ ਰਹੇਗਾ| ਸੁਪਰੀਮ ਕੋਰਟ ਵਿੱਚ ਸ਼ਕਤੀ ਵਾਹਿਨੀ ਨਾਂ ਦੇ ਐਨ.ਜੀ.ਓ. ਨੇ ਖਾਪ ਪੰਚਾਇਤਾਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ| ਐਨ.ਜੀ.ਓ. ਨੇ ਪਟੀਸ਼ਨ ਵਿੱਚ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਰਾਜ ਸਰਕਾਰਾਂ ਨੂੰ ਆਨਰ ਕਿਲਿੰਗ ਰੋਕਣ ਦੇ ਮਾਮਲਿਆਂ ਤੇ ਰੋਕ ਲਗਾਉਣ ਲਈ ਦਿਸ਼ਾ-ਨਿਰਦੇਸ਼ ਦੇਣ|

Leave a Reply

Your email address will not be published. Required fields are marked *