ਵਿਆਹ ਵਾਲੇ ਦਿਨ ਲਾੜੇ ਤੇ ਜਾਨਲੇਵਾ ਹਮਲਾ, ਲਾੜੀ ਗ੍ਰਿਫਤਾਰ

ਲਾਹੌਰ, 14 ਫਰਵਰੀ (ਸ.ਬ.) ਪਾਕਿਸਤਾਨ ਦੇ ਲਾਹੌਰ ਵਿੱਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਆਹ ਵਾਲੇ ਦਿਨ ਲਾੜੇ ਤੇ ਜਾਨਲੇਵਾ ਹਮਲਾ ਹੋਇਆ ਅਤੇ ਲਾੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਹ ਮਾਮਲਾ ਲਾਹੌਰ ਦੇ ਸ਼ਾਫਿਕਾਬਾਦ ਇਲਾਕੇ ਦਾ ਹੈ, ਜਿੱਥੇ ਰਮਸਾਂ-ਰਿਵਾਜ਼ਾਂ ਨਾਲ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਪਰਤ ਰਿਹਾ ਸੀ ਕਿ ਰਾਹ ਵਿੱਚ ਹੀ ਲਾੜੇ ਦੀ ਕਾਰ ਤੇ ਹਮਲਾ ਹੋ ਗਿਆ| ਘਟਨਾ ਸੋਮਵਾਰ ਦੀ ਹੈ| 25 ਸਾਲਾ ਇਰਫਾਨ ਖਾਨ ਦਾ ਵਿਆਹ ਪਾਕਿਸਤਾਨੀ ਲੜਕੀ ਜ਼ਾਰਾ ਨਾਲ ਹੋਇਆ|
ਇਰਫਾਨ ਆਪਣੀ ਲਾੜੀ ਨੂੰ ਵਿਆਹ ਕੇ ਪਰਤ ਰਿਹਾ ਸੀ ਕਿ ਉਸ ਦੀ ਕਾਰ ਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ| ਇਸ ਗੋਲੀਬਾਰੀ ਵਿਚ ਲਾੜਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ| ਲਾੜੇ ਦੀ ਭੈਣ ਮੁਤਾਬਕ ਜਦੋਂ ਕਾਰ ਤੇ ਗੋਲੀਬਾਰੀ ਹੋ ਰਹੀ ਸੀ ਤਾਂ ਜ਼ਾਰਾ ਕਾਰ ਵਿੱਚ ਨਹੀਂ ਸੀ| ਲਾੜੇ ਪੱਖ ਨੇ ਦੋਸ਼ ਲਾਇਆ ਕਿ ਜ਼ਾਰਾ ਦਾ ਕਿਸੇ ਨਾਲ ਚੱਕਰ ਚਲ ਰਿਹਾ ਸੀ ਅਤੇ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਦੇ ਦਬਾਅ ਵਿੱਚ ਆ ਕੇ ਉਸ ਨੇ ਇਰਫਾਨ ਨਾਲ ਵਿਆਹ ਤਾਂ ਕਰਵਾ ਲਿਆ ਪਰ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਨੇ ਇਰਫਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ|
ਲਾੜੇ ਪੱਖ ਵਾਲਿਆਂ ਦੀ ਸ਼ਿਕਾਇਤ ਤੇ ਪੁਲੀਸ ਨੇ ਲਾੜੀ ਜ਼ਾਰਾ ਸਮੇਤ ਦੋ ਹੋਰ ਲੋਕਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ| ਓਧਰ ਲਾੜੀ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਮੇਰੇ ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ| ਉਹ ਗੋਲੀਬਾਰੀ ਦੇ ਡਰ ਤੋਂ ਕਾਰ ਤੋਂ ਬਾਹਰ ਨਿਕਲ ਕੇ ਲੁਕ ਗਈ ਸੀ| ਉਸ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਉਸ ਦੀ ਡੋਲੀ ਵਾਲੀ ਕਾਰ ਤੇ ਹਮਲਾ ਹੋ   ਜਾਵੇਗਾ| ਪੁਲੀਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ|

Leave a Reply

Your email address will not be published. Required fields are marked *