ਵਿਆਹ ਵਿੱਚ ਚਲਾਈ ਗੋਲੀ  ਨਾਲ ਲਾੜੇ ਦੇ ਚਚੇਰੇ ਭਰਾ ਦੀ ਮੌਤ

ਸਾਸਾਰਾਮ, 3 ਜੂਨ (ਸ.ਬ.) ਬਿਹਾਰ ਵਿੱਚ ਰੋਹਤਾਸ ਜ਼ਿਲੇ ਦੇ ਕਰਗਹਿਰ ਥਾਣਾ ਖੇਤਰ ਵਿੱਚ ਬੀਤੀ ਰਾਤ ਬਰਾਤ ਵਿੱਚ ਨੱਚਣ ਦੌਰਾਨ ਖੁਸ਼ੀ ਵਿੱਚ ਚਲਾਈ ਗਈ ਗੋਲੀ ਨਾਲ ਲਾੜੇ ਦੇ ਚਚੇਰੇ ਭਰਾ ਦੀ ਮੌਤ ਹੋ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਕੁਸੁਮ ਟੋਲਾ ਵਾਸੀ ਜਿਤੇਂਦਰ ਸਿੰਘ ਦੇ ਇੱਥੇ ਜ਼ਿਲੇ ਦੇ ਡੇਹਰੀ ਥਾਣਾ ਖੇਤਰ ਦੇ ਗੰਗੌਲੀ ਪਿੰਡ ਤੋਂ ਬਰਾਤ ਆਈ ਸੀ|
ਬਰਾਤ ਵਿੱਚ ਨੱਚਣ ਦੌਰਾਨ ਖੁਸ਼ੀ ਵਿੱਚ ਚਲਾਈ ਗਈ ਗੋਲੀ ਨਾਲ ਲਾੜੇ ਦਾ ਚਚੇਰਾ ਭਰਾ ਜਿਤੇਂਦਰ ਸਿੰਘ (38) ਦੀ ਮੌਕੇ ਤੇ ਹੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ ਗੋਲੀ ਦੇ ਦੋਸ਼ ਵਿੱਚ ਪਿੰਡ ਵਾਸੀਆਂ ਨੇ ਬਰਾਤ ਵਿੱਚ ਸ਼ਾਮਲ ਉਮੇਸ਼ ਸਿੰਘ ਅਤੇ ਕ੍ਰਿਸ਼ਨਾ ਸਿੰਘ ਨੂੰ ਹਥਿਆਰ ਨਾਲ ਫੜ ਲਿਆ ਅਤੇ ਕੁੱਟਮਾਰ ਤੋਂ ਬਾਅਦ ਪੁਲੀਸ ਨੂੰ ਸੌਂਪ ਦਿੱਤਾ ਹੈ| ਲਾਸ਼ ਨੂੰ ਪੋਸਟਮਾਰਟਮ ਲਈ ਸਾਸਾਰਾਮ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *