ਵਿਆਹ ਵਿੱਚ ਸ਼ਾਮਲ ਹੋਏ ਫੌਜੀ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ

ਕਾਨਪੁਰ, 14 ਫਰਵਰੀ (ਸ.ਬ.) ਆਪਣੇ ਦੋਸਤ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਫ਼ੌਜੀ ਜਵਾਨ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ| ਫ਼ੌਜੀ ਜਵਾਨ ਦੀ ਮੌਤ ਉਸ ਦੀ ਹੀ ਰਾਈਫ਼ਲ ਵਿਚੋਂ ਲੱਗੀ ਗੋਲੀ ਕਾਰਨ ਹੋਈ| ਕਾਨਪੁਰ ਦੇ ਐਸ.ਐਸ.ਪੀ. ਨੇ ਕਿਹਾ ਹੈ ਕਿ ਜਿਸ ਵਿਅਕਤੀ ਹੱਥੋਂ ਇਹ ਗੋਲੀ ਚੱਲੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ| ਜਦਕਿ ਮ੍ਰਿਤਕ ਫ਼ੌਜੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ| ਮ੍ਰਿਤਕ ਜਵਾਨ ਅੰਬਾਲਾ ਵਿਖੇ ਤਾਇਨਾਤ ਸੀ|

Leave a Reply

Your email address will not be published. Required fields are marked *