ਵਿਆਹ ਸ਼ਾਦੀਆਂ ਤੇ ਫਜੂਲ ਖਰਚਾ ਕਰਨਾ ਬੰਦ ਕਰਨ ਪੰਜਾਬੀ : ਬੱਬੀ ਬਾਦਲ

ਐਸ.ਏ.ਐਸ.ਨਗਰ, 10 ਨਵੰਬਰ (ਸ.ਬ.) ਸਾਲ ਦੇ ਵਿੱਚ ਜ਼ਿਆਦਾਤਰ ਸ਼ਾਦੀਆਂ ਇਹਨਾਂ ਮਹੀਨਿਆਂ ਵਿੱਚ ਹੁੰਦੀਆਂ ਹਨ ਅਤੇ ਇਸ ਸਮੇਂ ਨੂੰ ਵਿਆਹ ਦਾ ਸੀਜਨ ਵੀ ਕਿਹਾ ਜਾਂਦਾ ਹੈ| ਪੰਜਾਬ ਅਤੇ ਪੰਜਾਬੀ ਆਪਣੀ ਵੱਡੇ ਖਰਚੇ ਵਾਲੇ ਵਿਆਹਾਂ ਲਈ ਸਮੁੱਚੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ਪਰ, ਇਸ ਰੁਝਾਣ ਨੂੰ ਰੋਕਣਾ ਅਤਿ ਜਰੂਰੀ ਹੈ| ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ ਲੜਨਾ ਪਵੇਗਾ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ, ਬੱਬੀ ਬਾਦਲ ਨੇ ਮੁਹਾਲੀ ਵਿਖੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ ਰੱਖੀ ਇਕ ਮੀਟਿੰਗ ਦੌਰਾਨ ਕੀਤਾ|
ਬੱਬੀ ਬਾਦਲ ਨੇ ਕਿਹਾ ਕਿ ਸਮਾਜ ਵਿੱਚ ਇਕ ਦੂਜੇ ਤੋਂ ਵੱਧ ਵਿਖਾਵਾ ਕਰਨ ਦੀ ਰੇਸ ਲੱਗੀ ਹੈ ਜੋ ਆਪਣੇ ਪਿੱਛੇ ਕਰੋੜਾਂ ਦੇ ਕਰਜੇ ਨੂੰ ਜਨਮ ਦੇ ਰਹੀ ਹੈ| ਦੇਖਿਆ ਗਿਆ ਹੈ ਕਿ ਲੜਕੀ ਵਾਲਿਆਂ ਤੇ ਦਬਾਅ ਬਣਾਇਆ ਜਾਂਦਾ ਹੈ ਕਿ ਸ਼ਾਦੀ ਵਿੱਚ ਵੱਧ ਤੋਂ ਵੱਧ ਖਰਚਾ ਕਰਨ ਜਿਸ ਕਾਰਨ ਉਹ ਪ੍ਰੀਵਾਰ ਕਰਜੇ ਦੇ ਭਾਰ ਹੇਠਾਂ ਆ ਜਾਂਦੇ ਹਨ| ਉਹਨਾਂ ਕਿਹਾ ਕਿ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ ਜਲਦੀ ਹੀ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਹਨਾਂ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ|
ਇਸ ਮੌਕੇ ਸ. ਦਲਬੀਰ ਸਿੰਘ ਪ੍ਰਧਾਨ, ਸ. ਹਰਜੀਤ ਸਿੰਘ, ਸ. ਗੁਰਮੁੱਖ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਇਕਬਾਲ ਸਿੰਘ, ਸ. ਜਗਜੀਤ ਸਿੰਘ, ਸ. ਹਰਪਾਲ ਸਿੰਘ, ਸ. ਜਸਵੰਤ ਸਿੰਘ, ਸ. ਪ੍ਰੀਤਮ ਸਿੰਘ, ਸ. ਹਰਜੋਤ ਸਿੰਘ, ਸ. ਗੁਰਵਿੰਦਰ ਸਿੰਘ, ਸ. ਕਰਮਜੀਤ ਸਿੰਘ, ਸ. ਮਾਨ ਸਿੰਘ, ਬੀਬੀ ਕਰਮਜੀਤ ਕੌਰ, ਪ੍ਰਧਾਨ ਮਹਿਲਾ ਵਿੰਗ, ਪਰਮਜੀਤ ਕੌਰ, ਜਸਪ੍ਰੀਤ ਕੌਰ ਆਦਿ ਹਾਜਰ ਸਨ|

Leave a Reply

Your email address will not be published. Required fields are marked *