ਵਿਆਹ ਸਬੰਧਾਂ ਤੇ ਕਾਨੂੰਨ ਦਾ ਪਰਛਾਵਾ

ਸੁਪ੍ਰੀਮ ਕੋਰਟ ਦੀ ਸੰਵਿਧਾਨ ਬੈਂਚ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਵਿਆਹ ਤੋਂ ਬਾਅਦ ਦੇ ਸਬੰਧਾਂ ਦੇ ਮਾਮਲਿਆਂ ਵਿੱਚ ਕੀ ਪੁਰਸ਼ ਅਤੇ ਇਸਤਰੀ, ਦੋਵਾਂ ਨੂੰ ਅਪਰਾਧੀ ਮੰਨਣਾ ਚਾਹੀਦਾ ਹੈ| ਅਜੇ ਆਈਪੀਸੀ ਦੀ ਧਾਰਾ 497 ਦੇ ਮੁਤਾਬਕ, ਅਜਿਹਾ ਅਪਰਾਧ ਸਾਬਤ ਹੋਣ ਤੇ ਸਿਰਫ ਪੁਰਸ਼ਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ| ਅਦਾਲਤ ਇਸ ਕਾਨੂੰਨ ਨਾਲ ਜੁੜੇ ਸਭ ਪਹਿਲੂਆਂ ਤੇ ਵਿਚਾਰ ਕਰਨ ਤੋਂ ਬਾਅਦ ਇਸ ਤੇ ਫੈਸਲਾ ਕਰੇਗੀ ਪਰੰਤੂ ਇਸ ਦੌਰਾਨ ਇਹ ਵੇਖਣਾ ਦਿਲਚਸਪ ਹੈ ਕਿ ਵਿਆਹ ਤੋਂ ਬਾਅਦ ਦੇ ਸਬੰਧਾਂ ਨੂੰ ਲੈ ਕੇ ਸਰਕਾਰ ਤੋਂ ਸਮਾਜ ਤੱਕ ਕਿਹੋ ਜਿਹੀਆਂ ਧਾਰਨਾਵਾਂ ਪ੍ਰਚੱਲਿਤ ਹਨ| ਸਭ ਤੋਂ ਪਹਿਲਾਂ ਤਾਂ ਇਹੀ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਜੋ ਹਲਫਨਾਮਾ ਅਦਾਲਤ ਵਿੱਚ ਪੇਸ਼ ਕੀਤਾ ਹੈ , ਉਸ ਵਿੱਚ ਵਿਆਹ ਤੋਂ ਬਾਅਦ ਦੇ ਸਬੰਧਾਂ ਨੂੰ ਸਜ਼ਾਯੋਗ ਅਪਰਾਧ ਬਣਾ ਕੇ ਰੱਖਣ ਦੀ ਗੁਜਾਰਿਸ਼ ਕੀਤੀ ਗਈ ਹੈ|
ਇਸ ਦਲੀਲ ਦੇ ਨਾਲ ਕਿ ਜੇਕਰ ਇਸ ਨਾਲ ਸਬੰਧਿਤ ਕਾਨੂੰਨ ਨੂੰ ਹਲਕਾ ਬਣਾ ਦਿੱਤਾ ਗਿਆ ਤਾਂ ਵਿਆਹ ਦੀ ਪਵਿੱਤਰਤਾ ਪ੍ਰਭਾਵਿਤ ਹੋਵੇਗੀ ਅਤੇ ਵਿਆਹ ਸੰਸਥਾ ਨੂੰ ਨੁਕਸਾਨ ਪਹੁੰਚੇਗਾ| ਸਰਕਾਰ ਦੀ ਇਸ ਚਿੰਤਾ ਨੂੰ ਜਿਉਂ ਦਾ ਤਿਉਂ ਸਵੀਕਾਰ ਕਰ ਲਿਆ ਜਾਵੇ ਤਾਂ ਇਸਦਾ ਮਤਲਬ ਇਹ ਨਿਕਲਦਾ ਹੈ ਕਿ ਆਪਣੇ ਦੇਸ਼ ਵਿੱਚ ਵਿਆਹ ਪਤੀ – ਪਤਨੀ ਦੇ ਆਪਸੀ ਪ੍ਰੇਮ ਅਤੇ ਵਿਸ਼ਵਾਸ ਦੀ ਬਦੌਲਤ ਨਹੀਂ ਬਲਕਿ ਕਾਨੂੰਨ ਦੇ ਡਰ ਨਾਲ ਟਿਕੇ ਹੋਏ ਹਨ| ਇੱਧਰ ਕਾਨੂੰਨ ਦਾ ਡਰ ਗਿਆ, ਉਧਰ ਸਭ ਪਤਨੀਆਂ ਅਤੇ ਪਤੀ ਪਰਾਏ ਪੁਰਸ਼ਾਂ ਜਾਂ ਇਸਤਰੀਆਂ ਨਾਲ ਵਿਆਹ ਤੋਂ ਬਾਅਦ ਸੰਬੰਧ ਬਣਾਉਣਾ ਸ਼ੁਰੂ ਕਰ ਦੇਣਗੇ| ਹਜਾਰਾਂ ਸਾਲ ਤੋਂ ਚੱਲੀ ਆ ਰਹੀ ਸੰਸਕ੍ਰਿਤੀ ਅਤੇ ਵਿਆਹ ਦੀ ਪਵਿੱਤਰਤਾ ਦੇ ਸਵਾਲ ਆਪਣੀ ਜਗ੍ਹਾ ਹਨ, ਪਰ ਵਿਆਹ ਜੇਕਰ ਸਚਮੁੱਚ ਸਿਰਫ ਕਾਨੂੰਨ ਦੇ ਡਰ ਨਾਲ ਚੱਲ ਰਹੇ ਹਨ ਤਾਂ ਫਿਰ ਅਸੀਂ ਇਨ੍ਹਾਂ ਨੂੰ ਅਖੀਰ ਕਦੋਂ ਤੱਕ ਬਚਾ ਸਕਾਂਗੇ ਅਤੇ ਬਚਾ ਕੇ ਵੀ ਕੀ ਤੀਰ ਮਾਰ ਲਵਾਂਗੇ?
ਫਿਲਹਾਲ, ਸਰਕਾਰ ਜੋ ਵੀ ਕਹੇ, ਸੱਚ ਇਹੀ ਹੈ ਕਿ ਸਾਡੇ ਇੱਥੇ ਪਰਿਵਾਰ ਜੇਕਰ ਅੱਜ ਵੀ ਸਮਾਜ ਦੀ ਬੁਨਿਆਦੀ ਇਕਾਈ ਬਣਿਆ ਹੋਇਆ ਹੈ ਤਾਂ ਇਸਦੇ ਪਿੱਛੇ ਕਾਨੂੰਨ ਦੇ ਡਰ ਤੋਂ ਜ਼ਿਆਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਕਾਰਕ ਹਨ ਅਤੇ ਇਨ੍ਹਾਂ ਤੋਂ ਵੀ ਵਧ ਕੇ ਸਾਡੀਆਂ ਭਾਵਨਾਤਮਕ ਪਹਿਲ ਹਨ| ਬਾਵਜੂਦ ਇਸਦੇ, ਵਿਆਹ ਤੋਂ ਬਾਅਦ ਸੰਬੰਧ ਬਾਕੀ ਦੁਨੀਆ ਦੀ ਤਰ੍ਹਾਂ ਸਾਡੇ ਇੱਥੇ ਵੀ ਬਣਦੇ ਹਨ| ਇਹ ਰੇਪ ਅਤੇ ਧੋਖਾਧੜੀ ਦੇ ਦਾਇਰੇ ਵਿੱਚ ਨਹੀਂ ਆਉਂਦੇ ਅਤੇ ਆਮ ਤੌਰ ਤੇ ਇਹਨਾਂ ਵਿੱਚ ਇਸਤਰੀ – ਪੁਰਸ਼ ਦੋਵਾਂ ਦੀ ਸਹਿਭਾਗਿਤਾ ਹੁੰਦੀ ਹੈ | ਕੁੱਝ ਸਮਾਜਾਂ ਵਿੱਚ ਇਨ੍ਹਾਂ ਨੂੰ ਅਪਰਾਧ ਮੰਨਿਆ ਜਾਂਦਾ ਹੈ , ਕੁੱਝ ਵਿੱਚ ਨਹੀਂ ਮੰਨਿਆ ਜਾਂਦਾ ਪਰੰਤੂ ਅਸੀਂ ਜੇਕਰ ਇਨ੍ਹਾਂ ਨੂੰ ਅਪਰਾਧ ਹੀ ਮੰਨੀਏ ਤਾਂ ਵੀ ਬਿਨਾਂ ਇਰਾਦੇ ਦੀ ਪੜਤਾਲ ਕੀਤੇ ਪੁਰਸ਼ ਨੂੰ ਇਸਦੀ ਇਕਤਰਫਾ ਸਜ਼ਾ ਦੇਣਾ ਕੁਦਰਤੀ ਨਿਆਂ ਦੇ ਖਿਲਾਫ ਹੈ| ਰਾਜੂ

Leave a Reply

Your email address will not be published. Required fields are marked *