ਵਿਆਹ ਸਮਾਗਮਾਂ ਦੌਰਾਨ ਸਿਰਫ 50 ਵਿਅਕਤੀਆਂ ਦੇ ਇਕੱਠ ਸਬੰਧੀ ਅਰਵਿੰਦ ਕੇਜਰੀਵਾਲ ਦੇ ਪ੍ਰਸਤਾਵ ਨੂੰ ਉਪ ਰਾਜਪਾਲ ਦੀ ਮੰਜੂਰੀ


ਨਵੀਂ ਦਿੱਲੀ, 18 ਨਵੰਬਰ (ਸ.ਬ.) ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਅੱਜ ਉੱਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਦੇ ਵਿਆਹ ਸਮਾਗਮਾਂ ਵਿੱਚ ਸੀਮਿਤ ਮਹਿਮਾਨਾਂ ਦੇ ਸ਼ਾਮਿਲ ਹੋਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ| ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਸੀ ਕਿ ਦਿੱਲੀ ਸਰਕਾਰ ਨੇ ਉੱਪ ਰਾਜਪਾਲ ਨੂੰ ਵਿਆਹ ਸਮਾਰੋਹਾਂ ਵਿੱਚ 200 ਦੀ ਬਜਾਏ ਹੁਣ ਸਿਰਫ 50 ਤੱਕ ਦੀ ਹੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਿਲ ਦੇਣ ਦੇ ਸੰਬੰਧ ਵਿੱਚ ਇਕ ਪ੍ਰਸਤਾਵ ਭੇਜਿਆ ਹੈ|          ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਉੱਪ ਰਾਜਪਾਲ ਅਨਿਲ ਬੈਜਲ ਨੂੰ ਪਹਿਲਾਂ ਦੇ ਹੁਕਮ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇਣ ਅਤੇ ਵਿਆਹ ਸਮਾਰੋਹਾਂ ਵਿੱਚ ਮਹਿਮਾਨਾਂ ਦੀ ਗਿਣਤੀ ਨੂੰ 200 ਦੀ ਥਾਂ 50 ਕਰਨ ਲਈ ਇਕ ਪ੍ਰਸਤਾਵ ਭੇਜਿਆ ਗਿਆ ਹੈ|
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਸਾਰੀਆਂ                  ਏਜੰਸੀਆਂ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਦੌਗੁਣੀ ਕੋਸ਼ਿਸ਼ ਕਰ ਰਹੀਆਂ ਹਨ| ਜਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਬਜ਼ਾਰ ਖੇਤਰਾਂ ਵਿੱਚ ਤਾਲਾਬੰਦੀ ਲਗਾਉਣ ਦਾ ਅਧਿਕਾਰ ਮੰਗਿਆ ਸੀ, ਜੋ ਕੋਵਿਡ-19 ਦੇ ਹੌਟਸਪਾਟ ਬਣ ਸਕਦੇ ਹਨ| ਇਸ ਵਿਚ ਅਧਿਕਾਰੀਆਂ ਨੇ ਹਸਪਤਾਲਾਂ ਵਿੱਚ ਆਈ.ਸੀ.ਯੂ. ਬੈਡ ਵਧਾਉਣ, ਜਾਂਚ ਦੀ ਸਮਰੱਥਾ ਵਧਾ ਕੇ ਇਕ ਤੋਂ 1.2 ਲੱਖ ਕਰਨ ਅਤੇ ਵੱਧ ਜ਼ੋਖਮ ਵਾਲੇ ਸਥਾਨਾਂ ਤੇ 7000-8000 ਨਿਗਰਾਨੀ ਟੀਮਾਂ ਦੀ ਤਾਇਨਾਤੀ ਸਮੇਤ ਹੋਰ ਰਣਨੀਤੀ ਤਿਆਰ ਕੀਤੀ ਹੈ|

Leave a Reply

Your email address will not be published. Required fields are marked *