ਵਿਆਹ ਸਮਾਗਮ ਵਿੱਚ ਬਦਮਾਸ਼ਾਂ ਨੇ ਬਾਰਾਤੀਆਂ ਤੇ ਕੀਤਾ ਹਮਲਾ, ਇਕ ਦੀ ਮੌਤ

ਰੇਵਾੜੀ, 7 ਫਰਵਰੀ (ਸ.ਬ.) ਬੀਤੀ ਰਾਤ ਬਦਮਾਸ਼ਾਂ ਨੇ ਇਕ ਵਿਆਹ ਸਮਾਰੋਹ ਵਿੱਚ ਜੰਮ ਕੇ ਤਾਂਡਵ ਕੀਤਾ| ਮਿਲੀ ਜਾਣਕਾਰੀ ਅਨੁਸਾਰ ਭਿਵਾਨੀ ਦੇ ਪੰਕਜ ਨਾਂ ਦੇ ਲਾੜੇ ਦੀ ਬਾਰਾਤ ਰੇਵਾੜੀ ਆਈ ਸੀ ਅਤੇ ਉੱਥੇ ਰਵੀਦਾਸ ਹੋਸਟਲ ਵਿੱਚ ਵਿਆਹ ਸਮਾਰੋਹ ਦਾ ਪ੍ਰੋਗਰਾਮ ਆਯੋਜਿਤ ਵੀ ਕੀਤਾ ਗਿਆ ਸੀ|
ਬਾਰਾਤ ਜਿਵੇਂ ਹੀ ਗੇਟ ਤੇ ਪੁੱਜੀ, 3 ਲੋਕ ਬਾਈਕ ਤੇ ਸਵਾਰ ਹੋ ਕੇ ਆਏ ਅਤੇ ਡੀ.ਜੇ. ਬੰਦ ਕਰਵਾਉਣ ਲਈ ਕਹਿਣ ਲੱਗੇ| ਇਸੇ ਨੂੰ ਲੈ ਕੇ ਵਿਵਾਦ ਵਧਿਆ ਅਤੇ ਡੀ.ਜੇ. ਬੰਦ ਕਰਵਾਉਣ ਦੀ ਧਮਕੀ ਦੇਣ ਵਾਲੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਚਾਕੂ ਨਾਲ ਬਾਰਾਤੀਆਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਚਾਚਾ-ਭਤੀਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਲਲਿਤ ਨਾਂ ਦੇ ਨੌਜਵਾਨ ਦੀ ਹਸਪਤਾਲ ਵਿੱਚ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਟੇਕਚੰਦ ਨਾਂ ਦੇ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ| ਬਾਰਾਤੀਆਂ ਤੇ ਹੋਏ ਹਮਲੇ ਤੋਂ ਬਾਅਦ ਇਕ ਬਦਮਾਸ਼ ਨੂੰ ਲੋਕਾਂ ਨੇ ਮੌਕੇ ਤੇ ਹੀ ਫੜ ਕੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ, ਜਦੋਂ ਕਿ 2 ਲੋਕ ਦੌੜਨ ਵਿੱਚ ਫਰਾਰ ਹੋ ਗਏ| ਜ਼ਖਮੀ ਬਦਮਾਸ਼ ਵੀ ਅਜੇ ਆਈ.ਸੀ.ਯੂ. ਵਿੱਚ ਭਰਤੀ ਹੈ| ਉੱਥੇ ਹੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ|

Leave a Reply

Your email address will not be published. Required fields are marked *