ਵਿਕਟੋਰੀਆ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ, ਚਾਰ ਫਾਇਰਫਾਈਟਰਜ਼ ਜ਼ਖ਼ਮੀ

ਮੈਲਬੌਰਨ, 7 ਅਪ੍ਰੈਲ (ਸ.ਬ.) ਵਿਕਟੋਰੀਆ ਦੇ ਸੇਲ ਇਲਾਕੇ ਵਿੱਚ ਅੱਜ ਸਵੇਰੇ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਚਾਰ ਫਾਈਰਫਾਟੀਰਜ਼ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ| ਮਿਲੀ ਜਾਣਕਾਰੀ ਮੁਤਾਬਕ ਪ੍ਰਭਾਵਿਤ ਇਮਾਰਤ ਡਾਓਸਨ ਰੋਡ ਤੇ ਸਥਿਤ ਹੈ ਅਤੇ ਇਸ ਵਿੱਚ ਅੱਗ ਸਵੇਰੇ 9 ਵਜੇ ਲੱਗੀ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਾਊਂਟਰੀ ਫਾਇਰ ਅਥਾਰਟੀ (ਸੀ. ਐਫ. ਏ.) ਦੇ ਫਾਇਰਫਾਈਟਰਜ਼ ਤੁਰੰਤ ਮੌਕੇ ਤੇ ਪਹੁੰਚੇ| ਅੱਗ ਤੇ ਕਾਬੂ ਪਾਉਂਦੇ ਸਮੇਂ ਉਨ੍ਹਾਂ ਵਿੱਚੋਂ ਚਾਰ ਜ਼ਖ਼ਮੀ ਹੋ     ਗਏ|
ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਕਾਫੀ ਗੰਭੀਰ ਹੈ| ਉਨ੍ਹਾਂ ਨੂੰ ਐਲਫਰਡ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ| ਉੱਥੇ ਬਾਕੀ ਦੋ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਗਿੱਪਸਲੈਂਡ ਦੇ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ|
ਸੀ. ਐਫ. ਏ. ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਦੀ ਪੂਰੀ ਹਮਦਰਦੀ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਹੈ ਅਤੇ ਉਸ ਵਲੋਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ|

Leave a Reply

Your email address will not be published. Required fields are marked *