ਵਿਕਟੋਰੀਆ ਦੀ ਜੇਲ ਵਿੱਚ ਕੈਦੀਆਂ ਦੇ ਹਮਲੇ ਵਿੱਚ, ਇੱਕ ਗਾਰਡ ਜ਼ਖ਼ਮੀ

ਮੈਲਬੌਰਨ, 14 ਫਰਵਰੀ (ਸ.ਬ.) ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ ਬਾਰਵੋਨ ਵਿੱਚ ਬੀਤੀ ਸ਼ਾਮ ਨੂੰ ਕੁਝ ਨੌਜਵਾਨ ਕੈਦੀਆਂ ਵਲੋਂ ਦੰਗਾ ਕਰ ਦਿੱਤਾ ਗਿਆ| ਇਸ ਦੌਰਾਨ ਇੱਕ ਜੇਲ ਗਾਰਡ ਜ਼ਖ਼ਮੀ ਹੋ ਗਿਆ| ਉਸ ਦੇ ਚਿਹਰੇ ਤੇ ਸੱਟਾਂ ਲੱਗੀਆਂ ਹਨ| ਦੰਗਾ ਕਰਨ ਵਾਲੇ ਕੈਦੀਆਂ ਦੀ ਉਮਰ 15 ਤੋਂ 18 ਸਾਲ ਦੇ ਦਰਮਿਆਨ ਹੈ|
ਇਸ ਬਾਰੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਮਿਸ਼ਨਰ ਜਨ ਸ਼ੋਰਡ ਨੇ ਕਿਹਾ ਕਿ ਨੌਜਵਾਨ ਕੈਦੀ, ਜਿਨ੍ਹਾਂ ਵਿੱਚੋਂ ਕਈ ਰਿਮਾਂਡ ਤੇ ਹਨ, ਜੇਲ ਵਿੱਚ ਕਸਰਤ ਕਰਨ ਵਾਲੇ ਇਲਾਕੇ ਵਿੱਚ ਆਪਸ ਵਿੱਚ ਲੜ ਪਏ| ਇਸ ਦੌਰਾਨ ਜਦੋਂ ਸਟਾਫ ਮੈਂਬਰਾਂ ਨੇ ਮਾਮਲੇ ਵਿੱਚ ਦਖ਼ਲ ਦੇ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਂਬਰਾਂ ਤੇ ਵੀ ਹਮਲਾ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਕੈਦੀਆਂ ਨੇ ਕਈ ਸੁਰੱਖਿਆ ਕੈਮਰਿਆਂ ਅਤੇ ਹੋਰ ਸਮਾਨ ਨੂੰ ਕਾਫੀ ਨੁਕਸਾਨ ਪਹੁੰਚਾਇਆ| ਮਿਸ ਜਨ ਨੇ ਦੱਸਿਆ ਕਿ ਕੈਦੀਆਂ ਨੂੰ ਕਾਬੂ ਵਿੱਚ ਕਰਨ ਲਈ ਸਟਾਫ ਮੈਂਬਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ| ਮੈਂਬਰਾਂ ਨੇ ਮਿਰਚ ਵਾਲੀ ਸਪੇਰਅ ਉਨ੍ਹਾਂ ਤੇ ਸੁੱਟੀ ਅਤੇ ਹੱਥਕੜੀਆਂ ਲਾ ਕੇ ਉਨ੍ਹਾਂ ਨੂੰ ਕਾਬੂ ਕੀਤਾ|
ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਿਕਟੋਰੀਆ ਦੀਆਂ ਕਈ ਜੇਲਾਂ ਵਿੱਚ ਦੰਗਿਆਂ ਦੀ ਘਟਨਾਵਾਂ ਸਾਹਮਣੇ ਆਈਆਂ ਹਨ| ਇਸ ਕਾਰਨ ਵਧੇਰੇ ਨੌਜਵਾਨ ਕੈਦੀਆਂ ਨੂੰ ਬਾਰਵੋਨ ਜੇਲ ਵਿੱਚ ਰੱਖਿਆ ਗਿਆ ਸੀ|

Leave a Reply

Your email address will not be published. Required fields are marked *