ਵਿਕਟੋਰੀਆ ਵਿੱਚ ਕਾਰ ਦੀ ਟ੍ਰੇਨ ਨਾਲ ਹੋਈ ਜ਼ਬਰਦਸਤ ਟੱਕਰ, 2 ਦੀ ਮੌਤ

ਵਿਕਟੋਰੀਆ, 4 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਪੱਛਮੀ ਵਿਕਟੋਰੀਆ ਵਿੱਚ ਇਕ ਕਾਰ ਦੀ ਯਾਤਰੀ ਟਰੇਨ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਔਰਤ ਅਤੇ ਉਸ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ| ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ| ਇਹ ਹਾਦਸਾ ਬੀਤੀਂ ਸ਼ਾਮ ਨੂੰ ਤਕਰੀਬਨ 5.00 ਵਜੇ ਵਾਪਰਿਆ|
ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿਚ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ| ਹਾਦਸਾ ਪੱਛਮੀ ਵਿਕਟੋਰੀਆ ਦੇ ਟਾਊਨ ਕਰੇਸੀ ਵਿੱਚ ਵਾਪਰਿਆ|
ਦਰਅਸਲ ਕਾਰ ਕ੍ਰਾਸਿੰਗ ਕਰ ਰਹੀ ਸੀ ਕਿ ਉਸ ਦੀ ਟਰੇਨ ਨਾਲ ਜ਼ਬਰਦਸਤ ਟੱਕਰ ਹੋ ਗਈ| ਪੁਲੀਸ ਮੁਤਾਬਕ ਔਰਤ ਕਾਰ ਦੀ ਪਿਛਲੀ ਸੀਟ ਤੇ ਸਵਾਰ ਸੀ ਅਤੇ ਹਾਦਸੇ ਵਿਚ ਟਰੇਨ ਦੀ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ| ਪੁਲੀਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *