ਵਿਕਟੋਰੀਆ ਵਿੱਚ ਜਿੰਮ ਦੇ ਬਾਹਰ ਗੋਲੀਆਂ ਨਾਲ ਭੁੰਨਿਆ ਗਿਆ ਵਿਅਕਤੀ

ਮੈਲਬੌਰਨ, 23 ਫਰਵਰੀ (ਸ.ਬ.) ਵਿਕਟੋਰੀਆ ਦੇ ਏਅਰਪੋਰਟ ਵੈਸਟ ਜਿੰਮ ਦੇ ਬਾਹਰ ਅੱਜ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ| ਮਿਲੀਆਂ ਖ਼ਬਰਾਂ ਮੁਤਾਬਕ ਇਹ ਜਿੰਮ ਲੂਈਸ ਸਟਰੀਟ ਤੇ ਸਥਿਤ ਹੈ ਅਤੇ ਗੋਲੀਬਾਰੀ ਜਿੰਮ ਦੇ ਕਾਰ ਪਾਰਕ ਵਾਲੇ ਇਲਾਕੇ ਵਿੱਚ ਹੋਈ| ਪੀੜਤ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀਆਂ ਉਸ ਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਲੱਗੀਆਂ ਹਨ ਪਰ ਉਸ ਦੀ ਹਾਲਤ ਫਿਰ ਵੀ ਸਥਿਰ ਹੈ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਰਦਾਤ ਨੂੰ ਕਿਨ੍ਹਾਂ ਲੋਕਾਂ ਵਲੋਂ ਅੰਜਾਮ ਦਿੱਤਾ ਗਿਆ|

Leave a Reply

Your email address will not be published. Required fields are marked *