ਵਿਕਟੋਰੀਆ ਵਿੱਚ ਵਾਪਰੇ ਦੋ ਭਿਆਨਕ ਹਾਦਸਿਆਂ ਵਿੱਚ, 5 ਵਿਅਕਤੀਆਂ ਦੀ ਮੌਤ

ਵਿਕਟੋਰੀਆ, 25 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਵਿਕਟੋਰੀਆ ਵਿਚ ਅੱਜ ਸਵੇਰ ਨੂੰ ਦੋ ਵੱਖ-ਵੱਖ ਸੜਕ ਹਾਦਸੇ ਵਾਪਰੇ| ਇਨ੍ਹਾਂ ਹਾਦਸਿਆਂ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ| ਵਿਕਟੋਰੀਆ ਦੇ ਲੇਕ ਐਨਟਰੈਂਸ ਵਿੱਚ ਇਕ ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ ਹੋ ਗਈ| ਇਹ ਹਾਦਸਾ ਤੜਕਸਾਰ 2.15 ਤੇ ਵਾਪਰਿਆ| ਇਸ ਹਾਦਸੇ ਵਿਚ 18 ਸਾਲਾ ਲੜਕੀ, 17 ਸਾਲਾ ਲੜਕਾ ਅਤੇ 36 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ| ਹਾਦਸੇ ਵਿਚ ਮਾਰੀ ਗਈ 18 ਸਾਲਾ ਲੜਕੀ ਨੇ ਆਉਣ ਵਾਲੇ ਸੋਮਵਾਰ ਨੂੰ ਆਪਣਾ 19ਵਾਂ ਜਨਮ ਦਿਨ ਮਨਾਉਣਾ ਸੀ|
ਦੂਜਾ ਹਾਦਸਾ ਵਿਕਟੋਰੀਆ ਦੇ ਵੈਸਟਰਨ ਹਾਈਵੇਅ ਤੇ ਵਾਪਰਿਆ| ਦਰਅਸਲ ਗਲਤ ਦਿਸ਼ਾ ਤੋਂ ਆ ਰਹੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿਚ ਇਕ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ| ਹਾਦਸਾ ਸਵੇਰੇ 9.30 ਵਜੇ ਵਾਪਰਿਆ| ਐਮਰਜੈਂਸੀ ਅਧਿਕਾਰੀਆਂ ਸਵੇਰੇ ਹਾਦਸਾ ਵਾਲੀ ਥਾਂ ਤੇ ਪੁੱਜੇ| ਟਰੱਕ ਡਰਾਈਵਰ ਹਾਦਸੇ ਵਿਚ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ| ਪੁਲੀਸ ਵਲੋਂ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *