ਵਿਕਟੋਰੀਆ ਵਿੱਚ ਹਾਦਸਾਗ੍ਰਸਤ ਹੋਇਆ ਛੋਟਾ ਜਹਾਜ਼, ਵਾਲ-ਵਾਲ ਬਚੇ ਯਾਤਰੀ

ਮੈਲਬੌਰਨ, 23 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਟਾਰਾਲਗੋਨ ਸ਼ਹਿਰ ਵਿੱਚ ਅੱਜ ਦੁਪਹਿਰ ਸਮੇਂ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਪਾਇਲਟ ਅਤੇ ਜਹਾਜ਼ ਵਿੱਚ ਉਸ ਦੇ ਨਾਲ ਸਵਾਰ ਇੱਕ ਹੋਰ ਯਾਤਰੀ ਵਾਲ-ਵਾਲ ਬਚ ਗਏ| ਐਂਬੂਲੈਂਸ ਵਿਕਟੋਰੀਆ ਦੇ ਇੱਕ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਹਾਦਸਾ ਪ੍ਰਿੰਸ ਹਾਈਵੇਅ ਅਤੇ ਲੈਟਰੋਬ ਰੀਜਨਲ ਹਵਾਈ ਅੱਡੇ ਤੇ ਦੁਪਹਿਰ 1.25 ਵਜੇ ਵਾਪਰਿਆ|
ਉਸ ਨੇ ਦੱਸਿਆ ਕਿ ਡਾਕਟਰਾਂ ਨੇ ਜਹਾਜ਼ ਸਵਾਰ ਦੋਹਾਂ ਲੋਕਾਂ ਦਾ ਮੌਕੇ ਤੇ ਇਲਾਜ ਕੀਤਾ ਪਰ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ| ਜਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਮੈਲਬੌਰਨ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ| ਮ੍ਰਿਤਕਾਂ ਵਿੱਚ ਚਾਰ ਅਮਰੀਕੀ ਨਾਗਰਿਕ ਸ਼ਾਮਲ ਸਨ|

Leave a Reply

Your email address will not be published. Required fields are marked *