ਵਿਕਟੋਰੀਆ ਵਿੱਚ ਹਿਰਾਸਤ ਕੇਂਦਰ ਵਿੱਚ ਦੰਗਾ ਕਰਕੇ ਫਰਾਰ ਹੋਏ ਸੱਤ ਕੈਦੀ

ਮੈਲਬੌਰਨ, 25 ਜਨਵਰੀ (ਸ.ਬ.) ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੇ ਇੱਕ ਨੌਜਵਾਨ ਹਿਰਾਸਤ ਕੇਂਦਰ ਵਿੱਚੋਂ ਸੱਤ ਕੈਦੀ ਤਿੰਨ ਕਾਰਾਂ ਚੋਰੀ ਕਰਕੇ ਫਰਾਰ ਹੋ ਗਏ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਸਬਰੀ ਯੂਥ ਜਸਟਿਸ ਸੈਂਟਰ ਵਿੱਚ ਦੁਪਹਿਰ 2.45 ਵਜੇ 30 ਦੇ ਕਰੀਬ ਕੈਦੀਆਂ ਨੇ ਮਿਲ ਦੰਗਾ ਕਰ ਦਿੱਤਾ| ਇਸ ਦੌਰਾਨ ਸਥਿਤੀ ਦਾ ਫਾਇਦਾ ਚੁੱਕਦਿਆਂ ਇਨ੍ਹਾਂ ਵਿੱਚੋਂ 13 ਕੈਦੀ ਭੱਜਣ ਵਿੱਚ ਕਾਮਯਾਬ ਹੋ ਗਏ| ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੋਂ ਛੇ ਕੈਦੀਆਂ ਨੂੰ ਤਾਂ ਹਿਰਾਸਤ ਵਿੱਚ ਲੈ ਲਿਆ ਪਰ ਬਾਕੀ 7 ਹਿਰਾਸਤ ਕੇਂਦਰ ਦੇ ਨਜ਼ਦੀਕ ਖੜ੍ਹੀਆਂ ਤਿੰਨ ਕਾਰਾਂ ਨੂੰ ਚੋਰੀ ਕਰਕੇ ਫਰਾਰ ਹੋ ਗਏ| ਅਧਿਕਾਰੀਆਂ ਮੁਤਾਬਕ ਪੁਲੀਸ ਵਲੋਂ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਸੂਚਨਾ ਮਿਲੇ ਤਾਂ ਉਹ ਤੁਰੰਤ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦੇਵੇ|

Leave a Reply

Your email address will not be published. Required fields are marked *