ਵਿਕਟੋਰੀਆ ਹਾਈਵੇ ਤੇ ਕਾਰ ਹਾਦਸਾਗ੍ਰਸਤ, 2 ਵਿਅਕਤੀਆਂ ਦੀ ਮੌਤ

ਸਿਡਨੀ , 12 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਵਿਕਟੋਰੀਆ ਹਾਈਵੇ ਤੇ ਬੀਤੀ ਰਾਤ ਤੇਜ਼ ਗਤੀ ਨਾਲ ਜਾ ਰਹੀ ਫੋਰਡ ਕਾਰ ਹਾਦਸਾਗ੍ਰਸਤ ਹੋ ਗਈ| ਇਸ ਹਾਦਸੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ| ਮਰਨ ਵਾਲੇ ਇਕ ਵਿਅਕਤੀ ਦੀ ਪਛਾਣ ਇਕ ਡਰੱਗ ਡੀਲਰ ਅਤੇ ਬੰਬ ਬਣਾਉਣ ਵਾਲੇ ਦੇ ਤੌਰ ਤੇ ਹੋਈ ਹੈ| ਪੁਲੀਸ ਨੇ ਪੁਸ਼ਟੀ ਕੀਤੀ ਕਿ ਜੀਲੌਂਗ ਦੇ ਲੋੜੀਂਦੇ ਅਪਰਾਧੀ ਗ੍ਰਾਂਟ ਰੈਨਕਿਨ (46) ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ| ਰੈਨਕਿਨ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਨੂੰ ਬੀਤੇ ਸਾਲ ਮਾਰਚ ਵਿਚ ਜੀਲੌਂਗ ਮਜਿਸਟਰੇਟ ਅਦਾਲਤ ਨੇ ਨਸ਼ੀਲੇ ਪਦਾਰਥਾਂ ਅਤੇ ਚੋਰੀ ਦੇ ਦੋਸ਼ਾਂ ਵਿਚ ਸ਼ਾਮਲ ਪਾਇਆ ਸੀ| ਉਸ ਦੀ ਗ੍ਰਿਫਤਾਰੀ ਲਈ ਸੱਤ ਵਾਰੰਟ ਜਾਰੀ ਕੀਤੇ ਗਏ ਸਨ|
ਹਾਦਸੇ ਕਾਰਨ ਖੇਤਰ ਵਿਚ 30 ਸਾਲ ਵਿਅਕਤੀ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ| ਚਸ਼ਮਦੀਦਾਂ ਮੁਤਾਬਕ ਹਾਦਸੇ ਸਮੇਂ ਫੋਰਡ ਕਾਰ 140 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਸੀ| ਖੇਤਰ ਵਿਚ 37 ਸਾਲਾ ਵਿਅਕਤੀ ਦੀ ਛਾਤੀ ਤੇ ਸੱਟਾਂ ਲਗੀਆਂ, ਜਿਸ ਕਾਰਨ ਉਸ ਨੂੰ ਜੀਲੌਂਗ ਹਸਪਤਾਲ ਲਿਜਾਇਆ ਗਿਆ| ਹਸਪਤਾਲ ਵਿਚ ਉਸ ਦੀ ਹਾਲਤ ਸਥਿਰ ਹੈ| ਪੁਲੀਸ ਉਸ ਕੋਲੋਂ ਹਾਦਸੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕਰ ਰਹੀ ਹੈ|

Leave a Reply

Your email address will not be published. Required fields are marked *