ਵਿਕਾਸ ਕੰਮਾਂ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ ਕੁਲਵੰਤ ਸਿੰਘ

ਐਸ. ਏ. ਐਸ ਨਗਰ, 13 ਅਗਸਤ (ਸ.ਬ.) ਵਾਰਡ ਨੰ.39 ਵਿੱਚ ਕਮਿਊਨਟੀ ਸੈਂਟਰ ਵਿੱਚ ਖਾਲੀ ਪਈ ਥਾਂ ਤੇ ਪਾਰਕ ਬਣਾਉਣ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਨੇ ਕੀਤਾ| ਸ. ਕੁਲਵੰਤ ਸਿੰਘ ਨੇ ਕਿਹਾ ਇਸ ਪਾਰਕ ਵਿੱਚ ਸਮਿੰਟਡ ਰਸਤਾ ਤਿਆਰ ਕਰਕੇ ਲੋਕਾਂ ਦੇ ਸੈਰ ਕਰਨ ਲਈ ਅਤੇ ਬੱਚਿਆਂ ਲਈ ਝੂਲੇ ਅਤੇ ਰੌਸ਼ਨੀ ਲਈ ਲਾਈਟਾਂ ਵੀ ਲਗਾਈਆਂ ਜਾਣਗੀਆਂ| ਸਾਰੀ ਥਾਂ ਨੂੰ ਸਮਤਲ ਕਰਕੇ ਘਾਹ ਲਗਾਇਆ ਜਾਵੇਗਾ| ਇਸ ਤੋਂ ਬਾਅਦ ਕਮਿਊਨਟੀ ਸੈਂਟਰ ਦੀ ਬਿਲਡਿੰਗ ਵੀ ਜਲਦੀ ਤਿਆਰ ਕਰਕੇ ਪਿੰਡ ਕੁੰਭੜਾ ਦੇ ਵਸਨੀਕਾਂ ਦੇ ਹਵਾਲੇ ਕੀਤੀ ਜਾਵੇਗੀ ਤਾਂ ਜੋ ਉਹ ਅਪਾਣੇ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮ ਇੱਥੇ ਕਰ ਸਕਣ|
ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਉਪਰ ਕੀਤੇ ਜਾਣਗੇ| ਉਹਨਾਂ ਕਿਹਾ ਪਿੰਡ ਦੀ ਫਿਰਨੀ ਦਾ ਕੰਮ ਵੀ ਬਰਸਾਤ ਹਟਣ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਜੇ ਇਸ ਮੌਸਮ ਵਿੱਚ ਸੜਕ ਤੇ ਲੁਕ (ਪ੍ਰੀਮਿਕਸ) ਪਾ ਦਿੱਤੀ ਗਈ ਤਾਂ ਬਰਸਾਤ ਕਾਰਨ ਖਰਾਬ ਹੋ ਜਾਵੇਗੀ| ਇਸ ਲਈ ਬਰਸਾਤ ਹਟਣ ਤੋਂ ਤੁਰੰਤ ਬਾਅਦ ਸੜਕ ਦਾ ਕੰਮ ਪੂਰਾ ਕੀਤਾ ਜਾਵੇਗਾ|
ਇਸ ਮੌਕੇ ਸ੍ਰ. ਕੁਲਵੰਤ ਸਿੰਘ ਤੋਂ ਇਲਾਵਾ ਵਾਰਡ ਨੰ. 39 ਤੋਂ ਕੌਂਸਲਰ ਬੀਬੀ ਰਮਨਦੀਪ ਕੌਰ, ਸ੍ਰ. ਰਮੇਸ਼ ਸਿੰਘ, ਸ੍ਰ. ਫੂਲਰਾਜ ਸਿੰਘ ਐਮ. ਸੀ, ਆਰ ਪੀ ਸ਼ਰਮਾ ਐਮ. ਸੀ, ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਹਰਮਿੰਦਰ ਸਿੰਘ ਲੰਬੜਦਾਰ, ਸ੍ਰ. ਅਮਰੀਕ ਸਿੰਘ, ਸ੍ਰ. ਗੁਰਚਰਨ ਸਿੰਘ, ਸ੍ਰ. ਸੁਖਦੇਵ ਸਿੰਘ, ਸ੍ਰ. ਜਗੀਰ ਸਿੰਘ, ਸ੍ਰ. ਬਲਜੀਤ ਸਿੰਘ, ਸ੍ਰ. ਜਸਵੀਰ ਸਿੰਘ, ਸ੍ਰ. ਲਾਭ ਸਿੰਘ, ਸ੍ਰ. ਮਹਿੰਦਰ ਸਿੰਘ, ਸ੍ਰ. ਰੂਪ ਸਿੰਘ, ਸ੍ਰ. ਸ਼ੇਰ ਸਿੰਘ, ਸ੍ਰ. ਜਸਮੇਰ ਸਿੰਘ, ਸ੍ਰ. ਸਰੂਪ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *