ਵਿਕਾਸ ਦੇ ਫੋਕੇ ਦਾਅਵੇ ਕਰ ਰਹੇ ਹਨ ਕਾਂਗਰਸੀ ਮੰਤਰੀ : ਕੁਲਵੰਤ ਸਿੰਘ ਵਾਰਡ ਨੰਬਰ 21 ਵਿੱਚ ਅੰਜਲੀ ਸਿੰਘ ਦੀ ਹਮਾਇਤ ਵਿੱਚ ਰੈਲੀ ਦਾ ਆਯੋਜਨ

ਐਸ ਏ ਐਸ ਨਗਰ,10 ਫਰਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਮੇਅਰ ਦੇ ਪਿਛਲੇ 5 ਸਾਲ ਦੇ ਕਾਰਜਕਾਲ ਦੌਰਾਨ ਮੁਹਾਲੀ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਹਨ। ਵਾਰਡ ਨੰਬਰ 21 ਤੋਂ ਚੋਣ ਲੜ ਰਹੀ ਅਜਾਦ ਗਰੁਪ ਦੀ ਉਮੀਦਵਾਰ ਅੰਜਲੀ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਨੂੰ ਸਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਵਲੋਂ ਵਿਕਾਸ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਫੋਕੇ ਹਨ ਕਿਉਂਕਿ ਸzy ਬਲਬੀਰ ਸਿੰਘ ਸਿੱਧੂ ਵਲੋਂ ਤਾਂ ਉਹਨਾਂ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਵਿਚ ਅੜਿਕੇ ਖੜੇ ਕੀਤੇ ਜਾਂਦੇ ਰਹੇ ਹਨ।

ਉਹਨਾਂ ਕਿਹਾ ਕਿ ਜਦੋਂ ਗਮਾਡਾ ਵਲੋਂ ਸੈਕਟਰ 66 ਤੋਂ ਸੈਕਟਰ 80 ਵਿਚ ਪਾਣੀ ਦੇ ਰੇਟ ਵਧਾਏ ਗਏ ਸਨ ਤਾਂ ਇਹਨਾਂ ਵਧੇ ਹੋਏ ਰੇਟਾਂ ਨੂੰ ਘੱਟ ਕਰਵਾਉਣ ਲਈ ਬਲਬੀਰ ਸਿੱਧੂ ਵਲੋਂ ਕੁਝ ਨਹੀਂ ਕੀਤਾ ਗਿਆ। ਜਦੋਂ ਨਗਰ ਨਿਗਮ ਮੁਹਾਲੀ ਵਲੋਂ ਦਰਖੱਤਾਂ ਦੀ ਛੰਗਾਈ ਲਈ ਮ੪ੀਨ ਮੰਗਵਾਈ ਜਾ ਰਹੀ ਸੀ ਤਾਂ ਉਹ ਮ੪ੀਨ ਮੰਗਵਾਉਣ ਵਿੱਚ ਵੀ ਬਲਬੀਰ ਸਿੱਧੂ ਵਲੋਂ ਅੜਿਕੇ ਡਾਹੇ ਗਏ ਅਤੇ ਮ੪ੀਨ ਨਹੀਂ ਆਊਣ ਦਿੱਤੀ ਗਈ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਅਤੇ ਕਾਂਗਰਸੀ ਆਗੂ ਵਿਕਾਸ ਦੇ ਫੋਕੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ, ਜਦੋਂਕਿ ਆਜਾਦ ਗਰੁਪ ਵਲੋਂ ਪਿਛਲੇ ਪੰਜ ਸਾਲ ਨਿਰਪੱਖ ਤਰੀਕੇ ਨਾਲ ਮੁਹਾਲੀ ਦਾ ਵਿਕਾਸ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਅੰਜਲੀ ਸਿੰਘ ਇਸ ਵਾਰਡ ਦੇ ਵਸਨੀਕਾਂ ਦੀ ਅਸਲ ਹੱਕਦਾਰ ਹਨ ਕਿਉਂਕਿ ਉਹ ਇਸ ਖੇਤਰ ਦੀ ਦੋ ਦਹਾਕਿਆਂ ਤਕ ਲਗਾਤਾਰ ਸੇਵਾ ਕਰਨ ਵਾਲੇ ਸਾਬਕਾ ਕੌਂਸਲਰ ਸz. ਅਮਰੀਕ ਸਿੰਘ ਤਹਿਸੀਲਦਾਰ ਦੇ ਆ੪ੀਰਵਾਦ ਨਾਲ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਆਜਾਦ ਗਰੁਪ ਦੇ ਉਮੀਦਵਾਰ ਪਾਰਟੀਬਾਜੀ ਤੋਂ ਉਪਰ ਉਠ ਕੇ ਚੋਣ ਲੜ ਰਹੇ ਹਨ ਅਤੇ ੪ਹਿਰ ਦੇ ਵਿਕਾਸ ਲਈ ਇਹਨਾਂ ਉਮੀਦਵਾਰਾਂ ਦਾ ਜੇਤੂ ਹੋਣਾ ਜਰੂਰੀ ਹੈ।

ਇਸ ਮੌਕੇ ਆਜਾਦ ਗਰੁੱਪ ਦੀ ਉਮੀਦਵਾਰ ਅੰਜਲੀ ਸਿੰਘ ਨੇ ਕਿਹਾ ਕਿ ਉਸ ਨੂੰ ਵੋਟਰਾਂ ਵਲੋਂ ਭਰਪੁੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਵੋਟਰਾਂ ਵੋਲੋਂ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪਕਾਰ ਸਿੰਘ, ਐਸ ਐਸ ਬਰਨਾਲਾ ਸਾਬਕਾ ਕੌਂਸਲਰ, ਜਗਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ, ਗੁਰਦੇਵ ਸਿੰਘ, ਉਮਕਾਰ ਸਿੰਘ, ਨਰੰਜਨ ਸਿੰਘ, ਇੰਜ. ਕੁਲਵੀਰ ਸਿੰਘ, ਸੋਹਨ ਸਿੰਘ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਅਵਤਾਰ ਕੌਰ, ਰਵਨੀਤ ਕੌਰ, ਨਰੇ੪ ਬੇਦੀ, ਤੇਜਿੰਦਰ ਕੌਰ, ਗੁਰਜੀਤ ਕੌਰ, ਹਰਜਿੰਦਰ ਕੌਰ, ਜਗਦੀਪ ਸਿੰਘ ਅਤੇ ਵੱਡੀ ਗਿਣਤੀ ਸਮਰਥਕ ਮੌਜੂਦ ਸਨ।

Leave a Reply

Your email address will not be published. Required fields are marked *