ਵਿਕਾਸ ਦੇ ਮੁੱਦੇ ਤੇ ਲੜਾਂਗੇ ਨਗਰ ਨਿਗਮ ਚੋਣਾਂ : ਬਲਬੀਰ ਸਿੰਘ ਸਿੱਧੂ ਫੇਜ਼ 7 ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸੋਢੀ ਨੇ ਕਰਵਾਈ ਵਾਰਡ ਨੰਬਰ 10 ਅਤੇ 9 ਦੀ ਭਰਵੀਂ ਮੀਟਿੰਗ


ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਦਾ ਆਗਾਜ ਕਰ ਦਿਤਾ ਗਿਆ ਹੈ| ਸੀਨੀਅਰ ਕਾਂਗਰਸੀ ਆਗੂ                ਐਡਵੋਕੇਟ ਨਵਜੋਤ ਸਿੰਘ ਸੋਢੀ ਦੀ ਅਗਵਾਈ ਵਿੱਚ ਵਾਰਡ ਨੰਬਰ 10 ਅਤੇ 9 (ਫੇਜ 7 ਅਤੇ ਸੈਕਟਰ 70) ਦੇ ਵਸਨੀਕਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ  ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ| ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਈ ਹੈ ਤਾਂ ਇਸ ਸਰਕਾਰ ਨੇ ਮੁਹਾਲੀ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕੀਤਾ ਹੈ, ਸ਼ਹਿਰ ਵਿਚ ਕਾਂਗਰਸ ਸਰਕਾਰ ਵਲੋਂ ਕਰਵਾਏ ਵਿਕਾਸ ਕੰਮ ਮੂੰਹੋਂ ਬੋਲਦੇ ਹਨ|  
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ| ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਹਰ ਵਰਗ ਸਤੁੰਸ਼ਟ ਹੈ|
ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਦੌਰਾਨ ਕਾਂਗਰਸ ਵਲੋਂ ਵਧੀਆ ਕੰਮ ਕਰਨ ਵਾਲੇ ਅਤੇ ਜਿੱਤਣ ਦੀ ਸਮਰਥਾ ਵਾਲੇ ਉਮੀਦਵਾਰ ਸਾਹਮਣੇ ਲਿਆਂਦੇ ਜਾਣਗੇ ਜਿਹੜੇ ਇੱਕ ਚੰਗੀ ਟੀਮ ਵਾਂਗ ਕੰਮ ਕਰਣਗੇ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ| 
ਇਸਤੋਂ ਪਹਿਲਾਂ ਸਿਹਤ ਮੰਤਰੀ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਨਵਜੋਤ ਸਿੰਘ ਸੋਢੀ ਨੇ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸਦਾ ਸਬੂਤ ਇਸ ਸਮੇਂ ਲੋਕਾਂ ਦੇ ਹੋਏ ਇੱਕਠ ਤੋਂ ਮਿਲ ਜਾਂਦਾ ਹੈ| ਉਹਨਾਂ ਕਿਹਾ ਕਿ ਸਿਹਤ ਮੰਤਰੀ ਸ੍ਰ. ਸਿੱਧੂ ਵਲੋਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕੰਮਾਂ ਕਾਰਨ  ਉਹਨਾਂ ਨੂੰ ਲੋਕਾਂ ਦਾ ਭਰਪੂਰ ਸਮਰਥਣ ਮਿਲ ਰਿਹਾ ਹੈ| 
ਇਸ ਮੌਕੇ ਉਹਨਾਂ ਮੰਗ ਕੀਤੀ ਕਿ ਵਾਰਡ ਨੰਬਰ 10 ਤੋਂ ਸ੍ਰ. ਅਮਰਜੀਤ ਸਿੰਘ ਜੀਤੀ ਸਿਧੂ ਅਤੇ ਵਾਰਡ ਨੰਬਰ 9 ਤੋਂ ਬਲਰਾਜ ਕੌਰ ਧਾਲੀਵਾਲ ਨੂੰ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਬਣਾਇਆ ਜਾਵੇ| ਉਹਨਾਂ ਕਿਹਾ ਕਿ ਵਾਰਡ ਨੰਬਰ 10 ਦੇ ਵਸਨੀਕ ਇਹ ਚਾਹੁੰਦੇ ਹਨ ਕਿ ਸ੍ਰ. ਜੀਤੀ ਵਾਰਡ ਨੰਬਰ 10 ਤੋਂ ਚੋਣ ਜਿੱਤ ਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਬਣਨ| ਇਸ ਮੌਕੇ ਹਾਜਰ ਲੋਕਾਂ ਨੇ ਹੱਥ ਖੜੇ ਕਰਕੇ ਸ੍ਰੀ ਜੀਤੀ ਸਿਧੂ ਨੂੰ ਵਾਰਡ ਨੰਬਰ 10  ਅਤੇ ਸ੍ਰੀਮਤੀ ਬਲਰਾਜ ਕੌਰ ਨੂੰ ਵਾਰਡ ਨੰਬਰ 9 ਤੋਂ ਉਮੀਦਵਾਰ ਬਣਾਉਣ ਦੀ ਮੰਗ ਦਾ ਸਮਰਥਣ ਕੀਤਾ| 
ਸ੍ਰ ਸੋਢੀ ਨੇ ਕਿਹਾ ਕਿ ਸ੍ਰ. ਅਮਰਜੀਤ ਸਿੰਘ ਸਿੱਧੂ ਦਾ ਇਲਾਕੇ ਵਿਚ ਬਹੁਤ ਸਤਿਕਾਰ ਹੈ ਅਤੇ ਉਹਨਾਂ ਨੇ ਜਿਲ੍ਹਾ ਕੋਆਪਰੇਟਿਵ ਬੈਂਕ ਦੇ                 ਚੇਅਰਮੈਨ ਵਜੋਂ ਕੰਮ ਕਰਦਿਆਂ ਆਪਣੀ ਯੋਗਤਾ ਨੂੰ ਸਾਬਿਤ ਕੀਤਾ ਹੈ ਅਤੇ ਉਹ ਮੇਅਰ ਦੀ ਕੁਰਸੀ ਸੰਭਾਲਣ ਅਤੇ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਪੂਰੀ ਤਰ੍ਹਾਂ ਯੋਗ ਹਨ| 
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਐਨ ਆਰ ਆਈ ਮਾਮਲੇ ਵਿੰਗ  ਦੇ ਆਗੂ  ਮਨਜੀਤ ਨਿੱਝਰ, ਰੈਜੀਡਂੈਟਸ             ਵੈਲਫੇਅਰ ਐਸੋਸੀਏਸ਼ਨ ਫੇਜ 7 ਅਤੇ ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 70 ਦੇ ਨੁਮਾਇੰਦੇ  ਰਿਟਾ. ਪ੍ਰਿੰਸੀਪਲ ਚੀਫ ਸੈਕਟਰੀ ਪੰਜਾਬ ਸ੍ਰੀ ਪੀ  ਐਲ ਕਲੇਰ, ਸਾਬਕਾ ਪੀ ਸੀ ਐਸ ਰਿਟਾ. ਪ੍ਰੀਤਮ ਸਿੰਘ, ਫੇਜ 7 ਤੋਂ ਜੀ ਐਸ ਕੋਹਲੀ, ਰਾਜਵੰਤ ਸਿੰਘ, ਜਸਵੀਰ ਸਿੰਘ ਸੈਣੀ ਨੇ ਸੰਬੋਧਨ ਕੀਤਾ| 
ਇਸ ਮੌਕੇ ਜਿਲ੍ਹਾ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਰੂਬੀ ਸਿੱਧੂ, ਸਾਬਕਾ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ, ਕਾਂਗਰਸੀ ਆਗੂ ਜਸਪ੍ਰੀਤ ਸਿੰਘ ਗਿੱਲ, ਗਗਨ ਧਾਲੀਵਾਲ, ਬਲਰਾਜ ਕੌਰ ਧਾਲੀਵਾਲ, ਕਮਲਜੀਤ ਸਿੰਘ ਬੰਨੀ, ਅਨਿਲ ਕੁਮਾਰ ਆਨੰਦ ਸਮੇਤ ਵੱਡੀ ਗਿਣਤੀ ਇਲਾਕਾ ਵਾਸੀ ਅਤੇ ਕਾਂਗਰਸੀ ਆਗੂ ਅਤੇ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *