ਵਿਗਿਆਨਕ ਯੁੱਗ ਵਿੱਚ ਵੀ ਅੰਧਵਿਸ਼ਵਾਸ਼ ਦੀ ਜਕੜ ਵਿੱਚ ਹੈ ਮਨੁੱਖ


ਜਿਸ ਦੌਰ ਵਿੱਚ ਦੁਨੀਆਂ ਭਰ ਵਿੱਚ ਵਿਗਿਆਨ ਨਵੀਆਂ ਉਚਾਈਆਂ ਛੂਹ ਰਿਹਾ ਹੈ| ਮੁਸ਼ਕਿਲ ਬਿਮਾਰੀਆਂ ਦੇ ਇਲਾਜ ਦੇ ਨਵੇਂ ਤੌਰ ਤਰੀਕੇ ਲੱਭੇ ਜਾ ਰਹੇ ਹਨ ਅਤੇ ਖੋਜਾਂ ਹੋ ਰਹੀਆਂ ਹਨ| ਉਸ ਵਿੱਚ ਅੰਧਵਿਸਵਾਸ਼ ਕਰ ਕੇ ਹੱਤਿਆ ਜਾਂ ਬਲੀ ਚੜ੍ਹਾਉਣ ਵਰਗੀਆਂ ਖ਼ਬਰਾਂ ਬੇਹੱਦ ਅਫ਼ਸੋਸਨਾਕ ਹਨ| ਕਾਨਪੁਰ ਦੇ ਭਦਰਸ ਪਿੰਡ ਵਿੱਚ ਦੀਵਾਲੀ ਦੀ ਰਾਤ ਅੰਧ ਵਿਸ਼ਵਾਸ ਦੇ ਚਲਦੇ ਇਕ ਬੱਚੀ ਦੀ ਹੱਤਿਆ ਕਰ ਕੇ ਉਸ ਦੇ  ਅੰਗ ਖਾਣ ਦੀ ਖਬਰ ਹੈਰਾਨ ਕਰਨ ਵਾਲੀ ਹੈ| ਉਸ ਪਿੰਡ ਦੇ ਇੱਕ ਦੰਪਤੀ ਦਾ ਵਿਆਹ ਹੋਏ ਵੀਹ ਸਾਲ ਤੋਂ ਜ਼ਿਆਦਾ ਹੋ ਗਏ ਸਨ ਅਤੇ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ|
ਇਹ ਕਿਸੇ ਡਾਕਟਰ ਨੂੰ ਦਿਖਾਉਣ ਅਤੇ ਉਸ ਦੀ ਸਲਾਹ ਦੇ ਅਨੁਸਾਰ ਕੋਈ ਮੈਡੀਕਲ ਉਪਾਅ ਕਰਨ ਦਾ ਮਾਮਲਾ ਸੀ| ਪਰ ਅਣਜਾਣੇ ਅਤੇ               ਚੇਤਨਾ ਦੀ ਕਮੀ ਵਿਚ ਲੋਕ ਕਈ ਵਾਰ  ਬਰਬਰਤਾ ਦੀ ਹੱਦ ਵੀ ਪਾਰ ਕਰ ਜਾਂਦੇ ਹਨ| ਦੰਪਤੀ ਨੇ ਡਾਕਟਰ ਦੀ ਜਗ੍ਹਾ ਸੰਤਾਨ ਪ੍ਰਾਪਤੀ ਲਈ ਕਿਸੇ ਤਾਂਤਰਿਕ ਦੀ ਸਲਾਹ ਤੇ ਅਮਲ ਕੀਤਾ ਅਤੇ ਦੋ ਨੌਜਵਾਨਾਂ ਨੂੰ ਪੈਸਾ ਦੇ ਕੇ ਬੱਚੀ ਦੀ ਹੱਤਿਆ ਕਰਾ ਕੇ ਉਸ ਦੇ ਅੰਗ ਖਾਧੇ  |  ਅੱਜ ਦੇ ਦੌਰ ਵਿੱਚ ਇਹ ਅੰਧ ਵਿਸ਼ਵਾਸ ਵਾਲੀ ਘਟਨਾ ਲਗਦੀ ਹੈ ਪਰ ਇਸ ਦੋਸ਼ ਵਿੱਚ ਜਿਹੜੇ ਨੌਜਵਾਨਾਂ ਨੂੰ ਫੜਿਆ ਗਿਆ ਉਨ੍ਹਾਂ ਤੋਂ ਮਿਲਿਆ ਬਿਓਰਾ ਭਿਆਨਕ ਹੈ| ਇਸ ਨਾਲ ਇਹ ਸਾਫ ਹੁੰਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਉੱਪਰੀ ਆਧੁਨਿਕਤਾ ਦੇ ਹੇਠ ਕੁਛ ਗਹਿਰੇ ਪਿਛੜੇਪਣ ਪਲ ਰਹੇ ਹਨ|
ਨਿਸ਼ਚਿਤ ਰੂਪ ਨਾਲ ਬੱਚੀ ਨੂੰ ਬਰਬਰਤਾ ਨਾਲ ਮਾਰ  ਦਿੱਤਾ ਜਾਣਾ ਹੱਤਿਆ ਦੇ ਹੋਰ ਮਾਮਲਿਆਂ ਦੀ ਤਰ੍ਹਾਂ ਇਕ ਘਿਨਾਉਣੀ ਅਪਰਾਧਿਕ ਘਟਨਾ ਹੈ ਅਤੇ ਇਸ ਦੇ ਦੋਸ਼ੀ ਨੂੰ ਕਾਨੂੰਨਨ ਸਜ਼ਾ ਮਿਲਣੀ ਤੈਅ ਹੈ| ਪਰ ਇਸ  ਦੀ ਪਿੱਠ ਭੂਮੀ ਮੁਸ਼ਕਿਲ ਹਾਲਾਤਾਂ ਦਾ ਸੰਕੇਤ ਦਿੰਦੀ ਹੈ| ਜਿਸ ਵਿਚ ਵਿਅਕਤੀ ਦੇ ਦਿਮਾਗ ਦੀ ਜੜ੍ਹਤਾ ਅਤੇ ਉਸ ਦੇ ਅਗਿਆਨ ਦੇ ਹਨੇਰੇ ਕਦੋਂ ਉਸ ਤੋਂ ਸੰਵੇਦਨਾ ਅਤੇ  ਮਨੁੱਖਤਾ ਖੋਹ ਲੈਂਦੇ ਹਨ, ਇਸ ਦਾ ਉਸ ਨੂੰ ਅੰਦਾਜ਼ਾ ਤੱਕ ਨਹੀਂ ਹੋ ਪਾਉਂਦਾ| ਸਮਾਜ ਵਿੱਚ ਵਿਆਹ ਤੋਂ ਬਾਅਦ ਆਪਣੀ ਸੰਤਾਨ ਦਾ ਹੋਣਾ ਅਜਿਹੀ ਲੋੜ ਮੰਨ ਲਿਆ ਗਿਆ ਹੈ ਕਿ ਉਸ  ਉਸ ਤੋਂ ਬਿਨਾਂ ਕੋਈ ਦੰਪਤੀ ਆਪਣਾ ਸਹਿਜ ਜੀਵਨ ਤਕ ਬੇਅਰਥ ਮੰਨ ਲੈਂਦੇ ਹਨ| ਜਿੱਥੇ ਸੱਭਿਆਚਾਰਕ ਜੜਤਾਵਾਂ  ਉਨ੍ਹਾਂ ਦੇ ਅੰਦਰ ਅਜਿਹਾ ਮਨੁੱਖ ਬਣਾਉਂਦੀਆਂ ਹਨ ਉੱਥੇ ਇਸ ਤਰ੍ਹਾਂ ਦੀਆਂ ਭਾਵਨਾਵਾਂ  ਅਤੇ ਕਮਾਈ ਕਰਨ ਵਾਲੇ ਲੋਕ ਤਾਂਤਰਿਕ ਆਦਿ ਦੇ ਰੂਪ ਵਿੱਚ ਉਨ੍ਹਾਂ ਦੇ ਅੰਦਰ ਦੀ ਸੰਵੇਦਨਾ ਨੂੰ ਖ਼ਤਮ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ|
ਆਮ ਤੌਰ ਤੇ ਹਰ ਪਿੰਡ ਜਾਂ ਸ਼ਹਿਰਾਂ ਦੇ ਮੁਹੱਲਿਆਂ ਵਿਚ ਅਜਿਹੇ ਤਾਂਤਰਿਕ ਜਾਂ ਚਮਤਕਾਰੀ ਬਾਬਿਆਂ ਦੀ ਪਹੁੰਚ ਹੁੰਦੀ ਹੈ ਜਾਂ ਫਿਰ ਉਨ੍ਹਾਂ ਦਾ ਪ੍ਰਚਾਰ ਮੌਜੂਦ ਹੁੰਦਾ ਹੈ ਜੋ ਤੰਤਰ ਮੰਤਰ ਜਾਂ ਕਰਮ ਕਾਂਡ ਰਾਹੀਂ  ਲੋਕਾਂ ਨੂੰ ਉਨ੍ਹਾਂ ਦੀ ਇੱਛਾ ਪੂਰੀ ਕਰਨ ਦੀ ਗੱਲ ਕਹਿੰਦੇ ਹਨ, ਅਜਿਹੇ ਠੱਗ ਅਗਿਆਨਤਾ ਦੇ ਕਾਰਨ ਲੋਕਾਂ ਦੇ ਵਿਚਾਲੇ ਪਲਦੇ ਅੰਧਵਿਸ਼ਵਾਸਾਂ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਧਨ ਵਸੂਲਣ ਤੋਂ ਬਾਅਦ ਅਜਿਹੇ ਕਰਮਕਾਂਡ ਕਰਨ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਦਾ ਕਦੇ ਕੋਈ ਹਾਸਿਲ ਨਹੀਂ ਹੁੰਦਾ|
ਤ੍ਰਾਸਦੀ ਇਹ ਹੈ ਕਿ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਗਤੀਵਿਧੀਆਂ ਦੇ ਖ਼ਿਲਾਫ਼ ਕਾਨੂੰਨੀ ਨਿਯਮ ਹੋਣ ਦੇ ਬਾਵਜੂਦ ਅਜਿਹੇ ਠੱਗ ਬਾਬਾ ਤਾਂਤਰਿਕ ਖੁੱਲ੍ਹੇਆਮ ਆਪਣਾ ਧੰਦਾ ਚਲਾਉਂਦੇ ਹਨ| ਇਸ ਨਾਲ ਜਿੱਥੇ ਅੰਧ ਵਿਸ਼ਵਾਸ ਨੂੰ ਬੜਾਵਾ ਮਿਲਦਾ ਹੈ, ਲੋਕਾਂ ਦੇ ਧਨ ਠੱਗ ਲਏ ਜਾਂਦੇ ਹਨ, ਉੱਥੇ ਕਈ ਵਾਰ ਬਲੀ ਜਾਂ ਹੱਤਿਆ ਤੱਕ ਦੇ ਮਾਮਲੇ ਸਾਹਮਣੇ ਆਉਂਦੇ ਹਨ ਇਕ ਵੱਡਾ ਨੁਕਸਾਨ ਇਹ  ਹੁੰਦਾ ਹੈ ਕਿ ਇਸ ਸਭ ਨਾਲ ਸਮਾਜ ਵਿੱਚ ਵਿਗਿਆਨਕ ਚੇਤਨਾ ਦਾ ਦਮਨ ਹੁੰਦਾ ਹੈ ਅਤੇ ਸੱਭਿਅਤਾ ਦੇ ਅੱਗੇ ਵਧਣ ਦਾ ਰਸਤਾ ਰੁਕਦਾ ਹੈ|
ਇਸ ਤੋਂ ਇਲਾਵਾ ਵਿਅਕਤੀ ਦੀ ਸਮਝ ਅਤੇ ਸੰਵੇਦਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਕਿ ਕਈ ਵਾਰ ਉਹ ਅਣਮਨੁੱਖੀ ਹੋਣ ਤੋਂ ਵੀ ਨਹੀਂ ਹਟਦਾ| ਇਹ ਧਿਆਨ ਰੱਖਣ ਦੀ ਲੋੜ ਹੈ ਕਿ ਵਿਗਿਆਨਕ ਚੇਤਨਾ ਤੋਂ ਵਾਂਝਾ ਕੋਈ ਵੀ ਸਮਾਜ ਜੇ ਅੰਧ ਵਿਸਵਾਸ਼ਾਂ ਦੇ ਸਹਾਰੇ ਕੁਝ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਇਸ ਨਾਲ ਉਹ ਨਾ ਸਿਰਫ ਖੁਦ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਦੂਸਰਿਆਂ ਲਈ ਵੀ ਘਾਤਕ ਸਾਬਿਤ ਹੋ ਸਕਦਾ ਹੈ|  ਲੋੜ ਇਸ ਗੱਲ ਦੀ ਹੈ ਕਿ ਸਮਾਜ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਤਾਂ ਕਿ ਸਾਡਾ ਸਮਾਜ ਇਕ ਬਿਹਤਰ ਭਵਿੱਖ ਅਤੇ ਮਨੁੱਖਤਾ ਦੀ ਰਾਹ ਤੇ ਅੱਗੇ ਵਧ ਸਕੇ|
ਲਲਿਤ ਕੁਮਾਰ

Leave a Reply

Your email address will not be published. Required fields are marked *