ਵਿਗਿਆਨੀਆਂ ਨੇ ਗਾਵਾਂ ਨੂੰ ਟੀ.ਬੀ. ਦੀ ਬੀਮਾਰੀ ਤੋਂ ਬਚਾਉਣ ਲਈ ਲੱਭਿਆ ਹੱਲ

ਬੀਜਿੰਗ,  2 ਫਰਵਰੀ (ਸ.ਬ.) ਚੀਨੀ ਵਿਗਿਆਨੀਆਂ ਨੇ ਜੀਨ ਐਡੀਟਿੰਗ ਤਕਨੀਕ ਸੀ.ਆਰ. ਆਈ.ਐਸ. ਪੀ.ਆਰ.ਸੀ.ਏ.ਐਸ. 9 ਦੀ ਵਰਤੋਂ ਕਰਦੇ ਹੋਏ ਪਹਿਲੀ ਵਾਰ ਸਫਲਤਾਪੂਰਵਕ ਅਜਿਹੀਆਂ ਗਾਵਾਂ ਨੂੰ ਵਿਕਸਿਤ ਕੀਤਾ ਹੈ, ਜੋ ਗਊਆਂ ਵਿੱਚ ਹੋਣ ਵਾਲੇ ਟੀ.ਬੀ. ਰੋਗ ਤੋਂ ਸੁਰੱਖਿਅਤ ਹੋਣਗੀਆਂ| ਚੀਨ ਵਿੱਚ ਨਾਰਥਵੈਸਟ ਏ. ਐਂਡ ਐਫ. ਯੂਨੀਵਰਸਿਟੀ ਦੇ ਖੋਜਕਾਰਾਂ ਨੇ ਸੀ.ਆਰ.ਆਈ.ਐਸ. ਪੀ. ਆਰ. ਜੀਨ ਐਡੀਟਿੰਗ ਤਕਨੀਕ ਦੇ ਸੋਧ ਸੰਸਕਰਨ ਦੀ ਵਰਤੋਂ ਕੀਤੀ ਅਤੇ ਗਾਂ ਦੇ ਜੀਨੋਮ ਵਿੱਚ ਇਕ ਨਵਾਂ ਜੀਨ ਪਾਇਆ, ਜਿਸਦਾ ਜਾਨਵਰਾਂ ਦੇ ਜੈਨੇਟਿਕ ਤੇ ਕੋਈ ਅਸਰ ਨਹੀਂ ਪਾਇਆ ਗਿਆ| ਪਹਿਲਾਂ ਸੀ.ਆਰ.ਆਈ.ਐਸ.ਪੀ.ਆਰ. ਦੀ ਵਰਤੋਂ ਕਰਦੇ ਹੋਏ ਟ੍ਰਾਂਸਜੈਨਿਕ ਜਾਨਵਰਾਂ ਦੇ ਵਿਕਾਸ ਵਿੱਚ ਇਹ ਸਮੱਸਿਆ ਕਾਫੀ ਪੇਸ਼ ਆਉਂਦੀ ਸੀ|
ਮੁੱਖ ਖੋਜਕਾਰ ਯੋਂਗ ਝੇਂਗ ਨੇ ਕਿਹਾ ਕਿ ਅਸੀਂ ਸੀ.ਆਰ.ਆਈ.ਐਸ.ਪੀ.ਆਰ. ਪ੍ਰਣਾਲੀ ਦੀ ਨਵੇਂ ਸੰਸਕਰਨ ਸੀ.ਆਰ.ਆਈ.ਐਸ.ਪੀ.ਆਰ. (ਸੀ.ਏ.ਐਸ.9 ਐਨ. ਦੀ ਵਰਤੋਂ ਅਤੇ ਸਫਲਤਾਪੂਰਵਕ ਇਕ ਟੀ. ਵੀ. ਪ੍ਰਤੀਰੋਧੀ ਜੀਨ ਨੂੰ ਗਾਂ ਦੇ ਜੀਨੋਮ ਵਿਚ ਪਾਇਆ| ਇਸ ਟੀ.ਬੀ. ਪ੍ਰਤੀਰੋਧੀ ਜੀਨ ਨੂੰ ਐਨ.ਆਰ.ਏ.ਐਮ. ਪੀ. 1 ਨਾਂ ਦਿੱਤਾ ਗਿਆ ਹੈ| ਝੇਂਗ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਸਫਲਤਾਪੂਰਵਕ ਜਿਊਂਦੀ ਗਾਂ ਵਿਕਸਿਤ ਕਰਨ ਵਿਚ ਸਫਲ ਹੋ        ਗਏ, ਜਿਸਦੀ ਟੀ. ਬੀ. ਪ੍ਰਤੀ ਪ੍ਰਤੀਰੋਧਕ ਸਮਰੱਥਾ ਵਧ ਗਈ ਸੀ| ਇਸ ਵਿੱਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸਾਡੀ ਇਸ ਪ੍ਰਕਿਰਿਆ ਨਾਲ ਗਾਂ ਦੇ ਜੈਨੇਟਿਕਸ ਤੇ ਕੋਈ ਨਾਂਹਪੱਖੀ ਪ੍ਰਭਾਵ ਨਹੀਂ ਪਾਇਆ ਗਿਆ| ਇਸਦਾ ਮਤਲਬ ਇਹ ਹੈ ਕਿ ਸੀ. ਆਰ. ਆਈ. ਐਸ. ਪੀ. ਆਰ. ਤਕਨੀਕ ਟ੍ਰਾਂਸਜੈਨਿਕ ਪਸ਼ੂਧਨ ਦੇ ਵਿਕਾਸ ਲਈ ਸਫਲ ਹੋ ਸਕਦੀ ਹੈ|

Leave a Reply

Your email address will not be published. Required fields are marked *