ਵਿਜਯਾ ਬੈਂਕ ਦੇ ਜਨਰੇਟਰ ਤੋਂ ਨਿਕਲਦੇ ਜਹਿਰੀਲੇ ਧੂੰਏ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 7 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਸਥਿਤ ਵਿਜਯਾ ਬੈਂਕ ਦੇ ਪਿਛਲੇ ਪਾਸੇ ਪਿਆ ਬੈਂਕ ਦਾ ਜਨਰੇਟਰ ਆਮ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ| ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਜਨਰੇਟਰ ਦੇ ਚੱਲਣ ਵੇਲੇ ਇਸ ਵਿਚੋਂ ਬਹੁਤ ਜ਼ਿਆਦਾ ਕਾਲਾ ਧੂੰਆਂ ਨਿਕਲਦਾ ਹੈ, ਇਸ ਧੂੰਏਂ ਦੀ ਨਿਕਾਸੀ ਲਈ ਉਚੀ ਅਤੇ ਵੱਡੀ ਪਾਈਪ ਨਹੀਂ ਲਗਾਈ ਗਈ ਸਗੋਂ ਧੂੰਆਂ ਸਿੱਧਾ ਹੀ ਗਲੀ ਵਿੱਚ ਫੈਲਦਾ ਰਹਿੰਦਾ ਹੈ, ਜੋ ਕਿ ਰਾਹ ਜਾਂਦੇ ਲੋਕਾਂ ਦੇ ਸਿੱਧਾ ਮੂੰਹ ਉੱਪਰ ਵਜਦਾ ਹੈ| ਇਹ ਧੂੰਆਂ ਬਹੁਤ ਜਹਿਰੀਲਾ ਹੁੰਦਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ| ਇਸ ਜਨਰੇਟਰ ਕਾਰਨ ਸ਼ੋਰ ਵੀ ਬਹੁਤ ਪੈਦਾ ਹੁੰਦਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੈਂਕ ਦੇ ਇਸ ਜਨਰੇਟਰ ਨੂੰ ਇਸ ਥਾਂ ਤੋਂ ਉਠਾਇਆ ਜਾਵੇ ਜਾਂ ਫਿਰ ਇਸਦੀ ਧੂੰਆਂ ਨਿਕਾਸੀ ਲਈ ਪਾਈਪ ਵੱਡੀ ਅਤੇ ਉਚੀ ਪਾਈ ਜਾਵੇ|
ਸੰਪਰਕ ਕਰਨ ਤੇ ਬੈਂਕ ਦੇ ਅਧਿਕਾਰੀ ਨੇ ਕਿਹਾ ਕਿ ਇਹ ਜਨਰੇਟਰ ਬੈਂਕ ਨੇ ਕਿਸੇ ਵਿਅਕਤੀ ਤੋਂ ਕਿਰਾਏ ਤੇ ਲਗਵਾਇਆ ਹੈ ਅਤੇ ਇਸ ਸਮੱਸਿਆ ਦਾ ਛੇਤੀ ਹੱਲ ਕੀਤਾ ਜਾਵੇਗਾ|

Leave a Reply

Your email address will not be published. Required fields are marked *