ਵਿਜੀਲੈਂਸ ਜਾਗਰੂਕਤਾ ਹਫਤੇ ਦਾ ਆਯੋਜਨ ਕੀਤਾ

ਲਾਲੜੂ, 31 ਅਕਤੂਬਰ (ਸ.ਬ.) ਵਿਜੀਲੈਂਸ ਬਿਊਰੋ ਪੰਜਾਬ ਵਲੋਂ 29 ਅਕਤੂਬਰ ਤੋਂ 3 ਨਵੰਬਰ ਤੱਕ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਤਹਿਤ ਸਵਾਮੀ ਪਰਮਾਨੰਦ ਗਰੁੱਪ ਆਫ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ| ਇਸ ਮੌਕੇ ਸ੍ਰੀ ਬਾਬੂ ਲਾਲ ਮੀਨਾ, ਡੀ. ਆਈ ਜੀ, ਵੀ. ਬੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਨ੍ਹਾਂ ਨੇ ਸਮਾਜ ਅਤੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਭ੍ਰਿਸ਼ਟਚਾਰ ਨੂੰ ਸਭ ਤੋਂ ਵੱਡੀ ਰੁਕਾਵਟ ਦਸਦੇ ਹੋਏ ਇਸ ਤੇ ਕਾਬੂ ਕਰਨ ਸੰਬੰਧੀ ਖੁੱਲੀ ਗੱਲਬਾਤ ਕੀਤੀ| ਇਸ ਮੌਕੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਕਰਮਚਾਰੀਆਂ ਖਿਲਾਫ ਸ਼ਿਕਾਇਤ ਕਰਨ ਲਈ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਗਈ| ਇਸ ਮੌਕੇ ਆਰ ਐਸ ਰੰਧਾਵਾ, ਡੀ. ਐਸ. ਪੀ, ਵੀ.ਬੀ. ਮੁਹਾਲੀ, ਕਾਲਜ ਡਾਇਰੈਕਟਰ ਸ੍ਰੀ ਸ਼ਰਮਾ, ਅਸ਼ੋਕ ਕੁਮਾਰ, ਈ. ਓ. ਨਗਰ ਕੌਂਸਲਰ ਲਾਲੜੂ ਹਾਜ਼ਿਰ ਸਨ|

Leave a Reply

Your email address will not be published. Required fields are marked *