ਵਿਦਾਈ ਭਾਸ਼ਣ ਵਿੱਚ ਭਾਵੁਕ ਹੋਏ ਓਬਾਮਾ

ਸ਼ਿਕਾਗੋ, 11 ਜਨਵਰੀ (ਸ.ਬ.) ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਮਗਰੋਂ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਰਾਸ਼ਟਰਪਤੀ ਓਬਾਮਾ ਨੇ ਆਪਣਾ ਵਿਦਾਈ ਭਾਸ਼ਣ ਦਿੱਤਾ| ਉਨ੍ਹਾਂ ਨੇ ਇਸ ਭਾਵੁਕ ਸੰਦੇਸ਼ ਵਿੱਚ ਕਿਹਾ ਕਿ ਮੈਂ ਇਹ ਗੱਲ ਸਿੱਖੀ ਹੈ ਕਿ ਜਦ ਤਕ ਆਮ ਲੋਕਾਂ ਦਾ ਸਾਥ ਨਾ ਮਿਲੇ ਤਦ ਤਕ ਕੋਈ ਵੀ ਬਦਲਾਅ ਨਹੀਂ ਹੋ ਸਕਦਾ| ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫਤੇ ਤੋਂ ਮੈਨੂੰ ਅਤੇ ਮਿਸ਼ੇਲ ਨੂੰ ਮਿਲੀਆਂ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਨੇ ਸਾਡੇ ਦਿਲ ਨੂੰ ਛੂਹਿਆ ਹੈ| ਇਸ ਲਈ ਮੈਂ ਤੁਹਾਡਾ ਸਰਿਆਂ ਦਾ ਧੰਨਵਾਦ ਕਰਦਾ ਹਾਂ|
ਜਦ ਭੀੜ ਵਿੱਚ ਖੜ੍ਹੇ ਲੋਕ ਉਨ੍ਹਾਂ ਨੂੰ ਹੋਰ 4 ਸਾਲਾਂ ਲਈ ਅਹੁਦਾ ਸੰਭਾਲਣ ਲਈ ਕਹਿਣ ਲੱਗੇ ਤਾਂ ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ| ਉਨ੍ਹਾਂ ਕਿਹਾ ਕਿ ਤੁਸੀਂ ਹੀ ਮੈਨੂੰ ਵਧੀਆ ਇਨਸਾਨ ਅਤੇ ਚੰਗਾ ਰਸ਼ਟਰਪਤੀ ਬਣਾਇਆ ਹੈ| ਹੁਣ ਅਮਰੀਕਾ ਮਜਬੂਤ ਰਾਸ਼ਟਰ ਬਣ ਗਿਆ ਹੈ| ਪਿਛਲੇ 8 ਸਾਲਾਂ ਵਿੱਚ ਕੋਈ ਅੱਤਵਾਦੀ ਹਮਲਾ ਸਾਡੀ ਜ਼ਮੀਨ ਤੇ ਨਹੀਂ ਹੋਇਆ| ਹਾਲਾਂਕਿ ਬੋਸਟਨ ਅਤੇ ਓਰਲੈਂਡੋ ਨੇ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਕੱਟੜਤਾ ਕਿੰਨੀ ਵਧ ਰਹੀ ਹੈ| ਅਸੀਂ ਕਈ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ ਹੈ, ਜਿਨ੍ਹਾਂ ਵਿੱਚੋਂ ਓਸਾਮਾ ਬਿਨ ਲਾਦੇਨ ਵੀ ਇਕ ਸੀ|
ਉਨ੍ਹਾਂ ਨੇ ਮੁਸਲਮਾਨਾਂ ਖਿਲਾਫ    ਭੇਦਭਾਵ ਨੂੰ ਖਾਰਜ ਕੀਤਾ|

Leave a Reply

Your email address will not be published. Required fields are marked *