ਵਿਦਿਅਕ ਅਦਾਰੇ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਾਲੇ ਵਿਵਾਦ ਭਖਿਆ

ਐਸ.ਏ.ਐਸ.ਨਗਰ, 14 ਜਨਵਰੀ (ਸ.ਬ.) ਸਥਾਨਕ ਫੇਜ਼-7 ਵਿੱਚ ਸਥਿਤ ਆਈ.ਸੀ.ਏ.ਆਈ.ਆਈ ਦੀ                    ਮੈਨੇਜਮੈਂਟ ਅਤੇ ਟੀਚਰਾਂ ਵਿੱਚ ਤਨਖਾਹ ਨੂੰ ਲੈ ਕੇ ਚਲ ਰਿਹਾ ਵਿਵਾਦ ਉਸ             ਸਮੇਂ ਗੰਭੀਰ ਹੋ ਗਿਆ ਜਦੋਂ ਸੰਸਥਾ ਵਿੱਚ ਪੜ੍ਹਾਉਣ ਵਾਲੇ ਟੀਚਰਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿਤਾ ਅੱਜ ਸੰਸਥਾ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਵੀ ਆਏ ਹੋਏ ਸਨ ਜੋ ਆਪਣੇ ਬੱਚਿਆਂ ਲਈ ਉਚਿਤ ਪੜਾਈ ਦੇ ਪ੍ਰਬੰਧ ਦੀ ਮੰਗ ਕਰ ਰਹੇ ਸਨ| ਉਹਨਾਂ ਦਾ ਦੋਸ਼ ਸੀ ਕਿ ਉਹ ਏਸ ਸੰਸਥਾ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਪੂਰੀਆਂ ਫੀਸਾਂ ਅਦਾ ਕਰ ਚੁੱਕੇ ਹਾਂ ਅਤੇ ਇਮਤਿਹਾਨਾਂ ਵਿੱਚ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਇਸ ਸਮੇਂ ਬੱਚਿਆਂ ਦੀ ਪੜ੍ਹਾਈ ਰੁਕਣ ਨਾਲ ਬੱਚਿਆਂ ਦਾ ਕੈਰੀਅਰ ਖਰਾਬ ਹੋ ਸਕਦਾ ਹੈ| ਮੌਕੇ ਤੇ ਪਹੁੰਚੇ ਪੱਤਰਕਾਰਾਂ ਨਾਲ ਵੀ ਪਹਿਲਾਂ ਸੰਸਥਾ ਦੀ ਮੈਨੇਜਮੈਂਟ ਨੇ ਗਲਤ ਵਿਵਹਾਰ ਕੀਤਾ ਪਰ ਜਲਦੀ ਹੀ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਉਹਨਾਂ ਪਤਰਕਾਰ ਦੇ ਨਾਲ ਆਪਣੇ ਵਤੀਰੇ ਤੇ ਅਫਸੋਸ ਜਿਤਾਇਆ| ਅੱਜ ਦੇ ਘਟਨਾਕ੍ਰਮ ਵਿੱਚ ਸੰਸਥਾ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਕਿਹਾ ਕਿ ਉਹ ਬੱਚਿਆਂ ਦੇ ਭਵਿਖ ਨੂੰ ਮੁੱਖ ਰੱਖ ਕੇ ਅੱਜ ਤੋਂ ਪੜ੍ਹਾਉਣਗੇ| ਪਰ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਅਜੇ ਨਹੀਂ ਹੋਇਆ ਜਿਕਰਯੋਗ ਹੈ ਕਿ ਇਹ ਸੰਸਥਾ ਆਈ.ਆਈ.ਟੀ, ਜੇ.ਈ.ਈ. ਮੈਡੀਕਲ, ਐਮ.ਬੀ.ਏ, ਐਮ.ਸੀ.ਏ ਅਤੇ ਬੀ.ਬੀ.ਏ ਸਮੇਤ ਕਈ ਕੋਰਸਾ ਦੀ ਪੜ੍ਹਾਈ ਕਰਵਾਉਂਦੀ ਹੈ|

Leave a Reply

Your email address will not be published. Required fields are marked *