ਵਿਦਿਆਰਥਣ ਤੇ ਸੁੱਟਿਆ ਤੇਜ਼ਾਬ

ਨਵਸਾਰੀ, 16 ਜਨਵਰੀ (ਸ.ਬ.) ਗੁਜਰਾਤ ਦੇ ਨਵਸਾਰੀ ਸ਼ਹਿਰ ਵਿੱਚ  ਅੱਜ ਇਕ ਨੌਜਵਾਨ ਨੇ ਇੰਜੀਨੀਅਰਿੰਗ ਦੀ ਇਕ ਵਿਦਿਆਰਥਣ ਤੇ ਤੇਜ਼ਾਬ ਸੁੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਇਕ ਸਥਾਨਕ ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਤੇ ਉਕਤ ਨੌਜਵਾਨ ਨੇ ਸਥਾਨਕ ਬੱਸ ਡਿਪੋ ਤੇ ਤੇਜ਼ਾਬ ਸੁੱਟ ਦਿੱਤਾ| ਝੁਲਸੀ ਸਥਿਤੀ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸਮਝਿਆ ਜਾਂਦਾ ਹੈ ਕਿ ਨੌਜਵਾਨ ਨੇ ਇਕ ਪਾਸੜ ਪ੍ਰੇਮ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ| ਪੁਲੀਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ|

Leave a Reply

Your email address will not be published. Required fields are marked *