ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਕਾਲਜ ਵਿੱਚ ਬੰਦੂਕਾਂ ਲੈ ਕੇ ਆਉਣ ਦੀ ਆਗਿਆ ਦਿੱਤੀ

ਸ਼ਿਕਾਗੋ, 1 ਜੁਲਾਈ (ਸ.ਬ.)  ਅਮਰੀਕਾ ਦੇ ਕੰਸਾਸ ਸੂਬੇ ਵਿਚ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਕਾਲਜ ਵਿੱਚ ਛੋਟੀਆਂ ਬੰਦੂਕਾਂ ਲੈ ਕੇ ਆਉਣ ਦੀ ਕਾਨੂੰਨੀ ਤੌਰ ਤੇ ਆਗਿਆ ਦਿੱਤੀ ਗਈ| ਲੁੱਕਾ ਕੇ ਰੱਖਣ ਵਾਲੀਆਂ ਛੋਟੀਆਂ ਬੰਦੂਕਾਂ ਵਾਲਾ ਇਹ ਕਾਨੂੰਨ 4 ਸਾਲ ਪਹਿਲਾਂ ਸਾਰੀਆਂ ਜਨਤਕ ਇਮਾਰਤਾਂ ਵਿੱਚ ਲਾਗੂ ਕੀਤਾ ਗਿਆ ਸੀ ਪਰ ਇਸ ਸੂਬੇ ਵਿੱਚ ਕਾਲਜਾਂ ਨੂੰ ਇਸ ਸਾਲ ਜੁਲਾਈ ਤੱਕ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ| ਦੇਸ਼ ਵਿੱਚ ਹਮਲਾਵਰਾਂ ਤੋਂ ਕੈਂਪਸ ਵਿੱਚ ਸੁਰੱਖਿਆ ਦੇ ਮੁੱਦੇ ਨਾਲ ਨਜਿੱਠਣ ਲਈ ਸੂਬਾ ਸੰਸਦ ਦੀਆਂ ਕੋਸ਼ਿਸ਼ਾਂ ਦੀ ਲੜੀ ਵਿੱਚ ਇਹ ਤਾਜ਼ਾ ਮਾਮਲਾ ਹੈ|  ਕੁਝ ਮਾਮਲਿਆਂ ਵਿਚ ਬੰਦੂਕ ਰੱਖਣ ਨੂੰ ਲੈ ਕੇ ਕਾਨੂੰਨ ਸਖਤ ਕੀਤੇ ਗਏ ਹਨ, ਜਦਕਿ ਹੋਰ ਮਾਮਲਿਆਂ ਵਿਚ ਬੰਦੂਕਾਂ ਤੱਕ ਪਹੁੰਚ ਨੂੰ ਹੋਰ ਵਧ ਆਸਾਨ ਬਣਾਇਆ ਜਾ ਰਿਹਾ ਹੈ ਤਾਂ ਕਿ ਬੰਦੂਕ ਤੋਂ ਹਿੰਸਾ ਦੇ ਸੰਭਾਵਿਤ ਮਾਮਲਿਆਂ ਵਿਚ ਲੋਕ ਆਪਣੀ ਰੱਖਿਆ ਕਰ ਸਕਣ| ਕੰਸਾਸ ਹੁਣ ਅਰਕੰਸਾਸ, ਜਾਰਜੀਆ ਅਤੇ ਹੋਰ ਸੂਬਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਅਤੇ ਕਾਲਜ ਕੰਪਲੈਕਸਾਂ ਵਿੱਚ ਬੰਦੂਕ ਲੈ ਕੇ ਆਉਣ ਦੀ ਆਗਿਆ ਦੇ ਰੱਖੀ ਹੈ|
ਕੈਲੀਫੋਰਨੀਆ ਅਤੇ ਸਾਊਥ ਕੈਲੀਫੋਰਨੀਆ ਉਨ੍ਹਾਂ 16 ਸੂਬਿਆਂ ਵਿਚੋਂ ਹੈ, ਜਿਨ੍ਹਾਂ ਨੇ ਇਸ ਤੇ ਪਾਬੰਦੀ ਲਾਈ ਹੋਈ ਹੈ| ਉਥੇ ਹੀ ਕਾਲਜ ਵਿੱਚ ਬੰਦੂਕ ਲੈ ਕੇ ਆਉਣ ਦੀ ਆਗਿਆ ਦੇਣ ਤੇ ਕੁਝ ਪ੍ਰੋਫੈਸਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ| ਕੰਸਾਸ ਸਟੇਟ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਫਿਲਿਪ ਨੇਲ ਨੇ ਕਿਹਾ ਕਿ ਮੈਂ ਕਿਸੇ ਦੂਜੀ ਨੌਕਰੀ ਦੀ ਭਾਲ ਕਰ ਰਿਹਾ ਹਾਂ| ਮੈਂ ਬੰਦੂਕ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਹੀਂ ਪੜ੍ਹਾਵਾਂਗਾ, ਕਿਉਂਕਿ ਇਹ ਪਾਗਲਪਣ ਹੈ|

Leave a Reply

Your email address will not be published. Required fields are marked *