ਵਿਦਿਆਰਥੀਆਂ ਦੇ ਮਾਪਿਆਂ ਨੇ ਹਾਈ ਕੋਰਟ ਤੋਂ ਮਿਲੀ ਰਾਹਤ ਦੀ ਖੁਸ਼ੀ ਮਣਾਈ

ਐਸ.ਏ.ਐਸ.ਨਗਰ, 2 ਅਕਤੂਬਰ (ਜਸਵਿੰਦਰ ਸਿੰਘ) ਵੱਖ ਵੱਖ ਸਕੂਲਾਂ ਦੇ ਮਾਪਿਆਂ ਵਲੋਂ ਅੱਜ ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਦੀ ਅਗਵਾਈ ਵਿੱਚ ਸਥਾਨਕ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਪੰਜਾਬ ਅਤੇ ਹਾਈ ਕੋਰਟ ਦੀ ਡਬੱਲ ਬੈਂਚ ਦੇ ਫੈਸਲੇ ਦਾ ਢੋਲ ਵਜਾ ਕੇ ਅਤੇ ਮਿਠਾਈਆਂ ਵੰਡ ਕੇ ਸਵਾਗਤ ਕੀਤਾ ਗਿਆ|
Ôਇਸ ਮੌਕੇ ਸ੍ਰ. ਦਾਊਂ ਨੇ ਕਿਹਾ ਕਿ ਅਦਾਲਤ ਨੇ ਕੋਵਿਡ 19 ਮਹਾਂਮਾਰੀ ਕਾਰਨ ਆਰਥਿਕ ਤੌਰ ਤੇ ਭੰਨੇ ਹੋਏ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ| ਕਿਉਂਕਿ ਪੁਰਾਣੇ ਫੈਸਲਿਆਂ ਨਾਲ ਕੋਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਤੰਗੀ ਤੁਰਸ਼ੀ ਨਾਲ ਘੁਲ ਰਹੇ ਸਨ ਅਤੇ ਦੂਜੇ ਪਾਸੇ ਪ੍ਰਾਈਵੇਟ ਸਕੂਲ ਮਾਪਿਆਂ ਦੀ ਆਮਦਨ ਬੰਦ ਹੋਣ ਤੋਂ ਬਾਅਦ ਵੀ ਪੂਰੀਆਂ ਫੀਸਾਂ ਵਸੂਲਣ ਲਈ ਦਬਾਅ ਪਾ ਰਹੇ ਸਨ| 
ਉਹਨਾਂ ਕਿਹਾ ਕਿ ਸਰਕਾਰਾਂ ਵੀ ਮਾਪਿਆਂ ਅਤੇ ਵਿਦਿਆਰਥੀਆਂ ਖਿਲਾਫ ਹੀ ਭੁਗਤਦੇ ਨਜ਼ਰ ਆ ਰਹੇ ਸਨ ਪ੍ਰੰਤੂ ਡਬਲ ਬੈਂਚ ਦੇ ਆਏ ਇਸ ਫੈਸਲੇ ਨਾਲ ਮਾਪਿਆਂ ਨੂੰ ਪੂਰੀ ਤਰ੍ਹਾਂ ਰਾਹਤ ਮਿਲ ਗਈ ਹੈ ਅਤੇ ਨਾਲ ਹੀ ਸਕੂਲ ਅਧਿਆਪਕਾਂ ਅਤੇ ਬਾਕੀ ਸਟਾਫ ਨੂੰ ਤਨਖਾਹਾਂ ਦੇਣ ਦੇ ਹੁਕਮ ਵੀ ਜਾਰੀ ਕੀਤੇ ਹਨ| ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਾਲਿਆਂ ਕੋਲੋਂ ਸੱਤ ਮਹੀਨੇ ਦੀ ਬੈਲੇਂਸਸ਼ੀਟ ਮੰਗੀ ਹੈ ਤਾਂ ਕਿ ਸਕੂਲਾਂ ਦੀ ਆਰਥਿਕ ਹਾਲਤ ਦਾ ਪਤਾ ਲੱਗ ਸਕੇ| 

Leave a Reply

Your email address will not be published. Required fields are marked *