ਵਿਦਿਆਰਥੀਆਂ ਨੂੰ ਕਾਪੀਆਂ ਅਤੇ ਮੈਡਲ ਦਿੱਤੇ

ਐਸ ਏ ਐਸ ਨਗਰ, 18 ਅਗਸਤ (ਸ.ਬ.) ਭਾਈ ਘਨਈਆ ਵੈਲਫੇਅਰ ਸੁਸਾਇਟੀ ਫੇਜ਼-5 ਮੁਹਾਲੀ ਵੱਲੋਂ ਸਰਕਾਰੀ ਹਾਈ ਸਕੂਲ ਫੇਜ਼-5 ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਮੈਡਲ ਦਿੱਤੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ 15 ਅਗਸਤ ਨੂੰ ਆਜਾਦੀ ਦਿਹਾੜਾ ਮਨਾਉਣ ਸਮੇਂ ਦੇਸ਼ ਭਗਤੀ ਦੇ ਗੀਤ, ਕਵਿਤਾ, ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ| ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਪ੍ਰੋਗਰਾਮ ਸਕੂਲ ਵੱਲੋਂ ਜਾਂ ਸੁਸਾਇਟੀ ਵੱਲੋਂ ਕੀਤੇ ਜਾਣਗੇ, ਸੁਸਾਇਟੀ ਦੇ ਮੈਂਬਰ ਵੱਧ ਚੜ੍ਹ ਕੇ ਸਹਿਯੋਗ ਕਰਨਗੇ ਅਤੇ ਬੱਚਿਆਂ ਨੂੰ ਪੜ੍ਹਾਈ ਵਿੱਚ 90 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਨੂੰ ਸੁਸਾਇਟੀ ਉਨ੍ਹਾਂ ਦੀ ਪੂਰੀ ਮਦਦ ਕਰਨ ਨੂੰ ਤਿਆਰ ਹੈ| ਇਸ ਮੌਕੇ ਸ੍ਰੀ ਸੰਜੀਵ ਰਾਬੜਾ, ਸ੍ਰੀਮਤੀ ਤਰਨਜੀਤ ਕੌਰ ਸੋਢੀ, ਸ੍ਰ. ਬਲਬੀਰ ਸਿੰਘ ਜਨਰਲ ਸਕੱਤਰ, ਸਕੂਲ ਦੇ ਟੀਚਰ ਸ਼ਾਲੂ ਗੁਪਤਾ, ਗੁਰਪ੍ਰੀਤ ਕੌਰ, ਕ੍ਰਿਸ਼ਨਾ ਮਹਿਤਾ, ਨੀਰਾ ਪੰਧੇਰ ਹਾਜਰ ਸਨ|

Leave a Reply

Your email address will not be published. Required fields are marked *