ਵਿਦਿਆਰਥੀਆਂ ਨੇ ਫਾਲਤੂ ਸਾਮਾਨ ਨਾਲ ਬਣਾਈਆਂ ਉਪਯੋਗੀ ਵਸਤੂਆਂ

ਐਸ.ਏ.ਐਸ.ਨਗਰ, 16 ਦਸੰਬਰ (ਸ.ਬ) ਸੰਤ ਈਸ਼ਰ ਸਿੰਘ ਸਕੂਲ ਦੇ  ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕਿਸੇ ਕੰਮ ਵਿੱਚ ਨਾ ਆਉਣ ਵਾਲੇ ਫਾਲਤੂ ਸਾਮਾਨ ਨੂੰ ਇਕੱਠਾ ਕਰਕੇ ਉਹਨਾਂ ਨਾਲ ਵੱਖ-ਵੱਖ ਵਸਤੂਆਂ ਜਿਵੇਂ ਪ੍ਰੋਜੈਕਟਰ, ਪੈਂਸਲ ਬਾਕਸ, ਬੈਟਰੀ ਕਾਰ, ਬੈਟਰੀ ਟ੍ਰੱਕ ਗੁਲਦਸਤੇ ਅਤੇ ਪੈਨ ਸਟੈਂਡ ਆਦਿ ਬਣਾਏ ਹਨ| ਇਹਨਾਂ ਵਸਤੂਆਂ ਦੀ ਅੱਜ ਸਕੂਲ ਵਿੱਚ ਪ੍ਰਦਰਸ਼ਨੀ ਲਗਾਈ ਗਈ|  ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਅਤੇ ਉਹਨਾਂ ਦੀ ਕਾਰਜਸ਼ੀਲਤਾ ਵਿੱਚ ਵਾਧਾ ਹੁੰਦਾ ਹੈ|

Leave a Reply

Your email address will not be published. Required fields are marked *