ਵਿਦਿਆਰਥੀਆਂ ਨੇ ਮਨਾਈ ਗਰੀਨ ਦਿਵਾਲੀ

ਚੰਡੀਗੜ੍ਹ, 21 ਅਕਤੂਬਰ (ਸ.ਬ.) ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਵਿਦਿਆਰਥੀ ਕੌਸਲ ਵਲੋਂ ਗ੍ਰੀਨ ਦਿਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ| ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵਲੋਂ ਮਾਇਆ ਇਕੱਤਰ ਕਰਕੇ ਦਿਵਾਲੀ ਵਾਲੇ ਦਿਨ ਗਰੀਬ, ਲੋੜਵੰਦ ਲੋਕਾਂ ਨੂੰ ਫਲ, ਮਠਿਆਈਆਂ, ਬੂਟ, ਚੱਪਲਾਂ ਅਤੇ ਕੱਪੜੇ ਆਦਿ ਵੰਡੇ ਗਏ| ਇਸ ਕਾਰਜ ਸਬੰਧੀ ਕਾਲਜ ਮੈਨੇਜਮੈਂਟ ਸਟਾਫ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ| ਇਸ ਮੌਕੇ ਕਾਲਜ ਸਟੂਡੈਂਟ ਕੌਂਸਲ ਦੇ ਸੁਖਵੀਰ ਸਿੰਘ ਬਠਲਾਣਾ, ਮੀਤ ਪ੍ਰਧਾਨ ਨਵਨੀਤ ਕੌਰ, ਸੱਕਤਰ ਦੀਪਕ ਰਾਠੀ, ਜੁਆਇੰਟ ਸੈਕਟਰੀ ਅਨਮੋਲ ਬਰਾੜ ਤੋਂ ਇਲਾਵਾ ਗੁਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਕਰਮਜੀਤ ਸਿੰਘ, ਮਨੀਸ਼, ਸਿਮਰਪ੍ਰੀਤ ਸਿੰਘ, ਅਖਿਲ ਸ਼ਰਮਾ, ਮੇਹਰ ਸਿੰਘ, ਹੈਪੀ ਮੱਲੀ, ਸਿਮਰਨਜੀਤ ਸਿੰਘ ਵਿਦਿਆਰਥੀ ਹਾਜਿਰ ਸਨ|

Leave a Reply

Your email address will not be published. Required fields are marked *