‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਦਾ ਨਤੀਜਾ ਐਲਾਨਿਆ

ਖਰੜ,  5 ਅਕਤੂਬਰ  (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ 1 ਅਕਤੂਬਰ, 2017 ਨੂੰ  ਕਰਵਾਈ ਗਈ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਤਹਿਤ ਯੂਨਿਟ ਖਰੜ ਅਧੀਨ ਪੈਂਦੇ ਦੋਵਾਂ ਕੇਂਦਰਾਂ ਦਾ ਰਿਜ਼ਲਟ ਘੋਸ਼ਿਤ ਕਰਦਿਆਂ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਅਤੇ ਇਕਾਈ ਮੁਖੀ ਜਰਨੈਲ ਸਹੋੜਾਂ ਨੇ ਦੱਸਿਆ ਕਿ ਖਰੜ ਕੇਂਦਰ ਵਿੱਚੋਂ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਦੋ ਵਿਦਿਆਰਥਣਾਂ ਅੰਚਲ ਦੇਵੀ ਵੱਲੋਂ ਪਹਿਲਾ ਅਤੇ ਤਰਨਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ ਜਦੋਂਕਿ ਟੈਗੋਰ ਨਿਕੇਤਨ ਸਕੂਲ ਖਰੜ ਦੀ ਵਿਦਿਆਰਥਣ ਕਿਸਮਤ ਗੋਦਰੇ ਵੱਲੋਂ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ| ਇਸੇ ਤਰ੍ਹਾਂ ਸੈਂਟਰ ਗੀਗੇ ਮਾਜਰਾ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇ ਮਾਜਰਾ ਦੀਆਂ ਦੋ ਵਿਦਿਆਰਥਣਾਂ ਮਨਿੰਦਰ ਕੌਰ ਪਹਿਲਾ ਅਤੇ ਮਾਨਸ਼ੀ ਦੂਜਾ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਰਹੀਆਂ ਜਦੋਂਕਿ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਆਂ-ਸ਼ਹਿਰ ਬਡਾਲ਼ਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾ|
ਉਹਨਾਂ ਦੱਸਿਆ ਕਿ ਇਕਾਈ ਪੱਧਰ ਉੱਤੇ ਇਹ ਪ੍ਰੀਖਿਆ ਲੈਣ ਤੋਂ ਲੈ ਕੇ ਰਿਜ਼ਲਟ ਤਿਆਰ ਕਰਨ ਤੱਕ ਤਰਕਸ਼ੀਲ ਕਾਮਿਆਂ ਜਗਵਿੰਦਰ ਸਿੰਬਲ਼ਮਾਜਰਾ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਕਰਮਜੀਤ ਸਕਰੁੱਲਾਂਪੁਰੀ, ਸੁਰਿੰਦਰ ਸਿੰਬਲ਼ ਮਾਜਰਾ, ਆਮੀਨ ਤੇਪਲ਼ਾ, ਗੁਰਮੀਤ ਸਹੌੜਾਂ ਨੇ ਸਰਗਰਮ ਭੂਮਿਕਾ ਨਿਭਾਈ|

Leave a Reply

Your email address will not be published. Required fields are marked *