ਵਿਦਿਆਰਥੀ ਚੋਣਾਂ ਨਾਲ ਸਿਹਤਮੰਦ ਰਾਜਨੀਤੀ ਦਾ ਜੋਰ ਵਧੇਗਾ : ਮਨਜੋਤ ਸਿੰਘ

ਐਸ ਏ ਐਸ ਨਗਰ, 28 ਮਾਰਚ (ਸ.ਬ.) ਯੂਥ ਕਾਂਗਰਸ ਹਲਕਾ ਆਨੰਦਪੁਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਸ. ਮਨਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਵਿਦਿਆਰਥੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ, ਉਸ ਨਾਲ ਸਿਹਤਮੰਦ ਰਾਜਨੀਤੀ ਦੇ ਜੋਰ ਫੜਣ ਦੀ ਆਸ ਬਣ ਗਈ ਹੈ|
ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਵਿਦਿਆਰਥੀ ਚੋਣਾਂ ਬਹਾਲ ਹੋਣ ਨਾਲ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਦਾਖਲ ਹੋਣ ਲਈ ਵਧੀਆ ਪਲੇਟਫਾਰਮ ਮਿਲੇਗਾ| ਉਹਨਾਂ ਕਿਹਾ ਕਿ ਪਿਤਾ ਪੁਰਖੀ ਰਾਜਨੀਤੀ ਵਿੱਚ ਅਕਸਰ ਹੀ ਮੱਧ ਵਰਗ ਦੇ ਨੌਜਵਾਨ ਪਿਛੜ ਜਾਂਦੇ ਹਨ ਇਸ ਲਈ ਆਮ ਵਰਗ ਨਾਲ ਸਬੰਧਿਤ ਨੌਜਵਾਨਾਂ ਦੇ ਰਾਜਨੀਤੀ ਵਿੱਚ ਅੱਗੇ ਆਉਣ ਲਈ ਵਿਦਿਆਰਥੀ ਚੋਣਾਂ ਚੰਗਾ ਪਲੇਟਫਾਰਮ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਵਿਦਿਆਰਥੀ ਚੋਣਾਂ ਰਾਜਨੀਤੀ ਦੀ ਨਰਸਰੀ ਹੁੰਦੀਆਂ ਹਨ| ਇਹਨਾਂ ਵਿਦਿਆਰਥੀ ਚੋਣਾਂ ਵਿੱਚ ਹੀ ਨੌਜਵਾਨ ਆਗੂ ਉਭਰ ਕੇ ਸਾਹਮਣੇ ਆਉਂਦੇ ਹਨ|
ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਚੋਣਾਂ ਦੀ ਅਹਿਮੀਅਤ ਨੂੰ ਸਮਝਦਿਆਂ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਕਿ ਪਿਤਾ ਪੁਰਖੀ ਦੀ ਥਾਂ ਸਿਹਤਮੰਦ ਰਾਜਨੀਤੀ ਸ਼ੁਰੂ ਹੋ ਸਕੇ| ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਿਦਿਆਰਥੀ ਚੋਣਾਂ ਕਰਵਾਉਣ ਦਾ ਫੈਸਲਾ ਕਰਕੇ ਚੰਗੀ ਪਿਰਤ ਪਾਈ ਹੈ|

Leave a Reply

Your email address will not be published. Required fields are marked *