ਵਿਦਿਆਰਥੀ ਜਥੇਬੰਦੀ ਦੀ ਚੋਣ

ਚੁੰਨੀ ਕਲਾਂ, 21 ਜੁਲਾਈ (ਸ.ਬ.) ਪੰਜਾਬ ਗਰੁੱਪ ਆਫ ਕਾਲਜ ਚੁੰਨੀ ਕਲਾਂ ਵਿੱਚ ਵਿਦਿਆਰਥੀ ਜਥੇਬੰਦੀ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਖੁਸ਼ੀ ਧਾਲੀਵਾਲ ਨੂੰ ਪ੍ਰਧਾਨ, ਗੁਰਵੀਰ ਸਿੰਘ ਨੂੰ ਚੇਅਰਮੈਨ, ਅਮਨ ਬੇਗਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ|
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਯੂਥ ਅਕਾਲੀ ਆਗੂ ਸੰਨੀ ਕੰਡਾ ਦਾ ਐਮ ਬੀ ਬੀ ਗਰੁੱਪ ਦੇ ਸੀਨੀਅਰ ਆਗੂ ਬਰਿੰਦਰ ਸਿੰਘ, ਹਰਪ੍ਰੀਤ ਸਿੰਘ ਬਜਹੇੜੀ, ਸੰਨੀ              ਬਜਹੇੜੀ ਨੇ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਗਗਨ ਬਜਹੇੜੀ, ਰਵਿੰਦਰ ਬਜਹੇੜੀ, ਹਰਦੀਪ ਸਿੰਘ ਫੌਜੀ, ਦੀਪੀ ਗੁਜਰ ਅਤੇ ਵੱਡੀ ਗਿਣਤੀ ਨੌਜਵਾਨ ਮੌਜੂਦ ਸਨ|

Leave a Reply

Your email address will not be published. Required fields are marked *