ਵਿਦਿਆਰਥੀ ਨੇ ਚਾਕੂ ਨਾਲ ਅਧਿਆਪਕਾ ਅਤੇ ਦੋ ਸਾਥੀ ਜਖਮੀ ਕੀਤੇ

ਸਿਡਨੀ, 2 ਫਰਵਰੀ (ਸ.ਬ.) ਸ਼ਹਿਰ ਵਿੱਚ ਦੇ ਇੱਕ ਹਾਈ ਸਕੂਲ ਵਿੱਚ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕ ਵਿਦਿਆਰਥੀ ਨੇ ਕਥਿਤ ਤੌਰ ਅਧਿਆਪਕਾ ਅਤੇ ਦੋ ਵਿਦਿਆਰਥੀਆਂ ਤੇ ਚਾਕੂ ਨਾਲ ਵਾਰ ਕਰਕੇ ਉਨ੍ਹਾਂ ਜ਼ਖ਼ਮੀ ਕਰ ਦਿੱਤਾ| ਤਿੰਨਾਂ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ|
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੋਨੀਰਿੱਗ ਹਾਈ ਸਕੂਲ ਵਿੱਚ ਸਵੇਰੇ 8 ਵਜੇ ਤੋਂ ਬਾਅਦ ਵਾਪਰੀ| ਇੱਥੇ ਇੱਕ ਅਧਿਆਪਕਾ ਕਲਾਸ ਰੂਮ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਗਾ ਰਹੀ ਸੀ| ਇਸ ਦੌਰਾਨ ਇੱਕ 16 ਸਾਲਾ ਵਿਦਿਆਰਥੀ ਅੰਦਰ ਆਇਆ ਅਤੇ ਉਸ ਨੇ ਉਕਤ ਅਧਿਆਪਕਾ ਅਤੇ ਦੋ ਵਿਦਿਆਰਥੀਆਂ ਤੇ ਚਾਕੂ ਨਾਲ ਵਾਰ ਕਰ ਦਿੱਤਾ| ਦੋਸ਼ੀ ਵਿਦਿਆਰਥੀ ਨੇ 48 ਸਾਲਾ ਅਧਿਆਪਕਾ ਦੀ ਪਿੱਠ ਤੇ ਵਾਰ ਕੀਤਾ| ਉੱਥੇ ਹੀ ਉਸ ਨੇ 16 ਸਾਲਾ ਲੜਕੇ ਅਤੇ 15 ਸਾਲਾ ਲੜਕੀ ਦੇ ਮੋਢਿਆਂ ਤੇ ਵਾਰ ਕੀਤੇ|
ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਨ੍ਹਾਂ ਨੇ ਜਲਦੀ ਹੀ ਨਜ਼ਦੀਕੀ ਸੁਪਰਮਾਰਕੀਟ ਦੀ ਇੱਕ ਕਾਰ ਪਾਰਕ ਵਿੱਚੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ| ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਬੈਗ ਵਿੱਚੋਂ ਪੁਲੀਸ ਨੇ ਦੋ ਚਾਕੂ, ਦੋ ਕੈਂਚੀਆਂ, ਮਾਸ ਕੱਟਣ ਵਾਲਾ ਇੱਕ ਵੱਡਾ ਚਾਕੂ ਅਤੇ ਕੁਝ ਪੇਚਕਸ ਬਰਾਮਦ ਕੀਤੇ ਹਨ| ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਦਿਆਰਥੀ ਨੂੰ ਫੇਅਰਫੀਲਡ ਪੁਲੀਸ ਸਟੇਸ਼ਨ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ|

Leave a Reply

Your email address will not be published. Required fields are marked *