ਵਿਦਿਆਰਥੀ ਨੇ ਮੈਥ ਟੀਚਰ ਤੇ ਕੀਤਾ ਜਾਨਲੇਵਾ ਹਮਲਾ, ਹਾਲਤ ਗੰਭੀਰ

ਝੱਜਰ, 14 ਅਕਤੂਬਰ (ਸ.ਬ.) ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਸ਼ਹਿਰ ਵਿੱਚ ਨਜਫਗੜ ਰੋਡ ਤੇ ਸਥਿਤ ਹਰਦਿਆਲ ਪਬਲਿਕ ਸਕੂਲ ਵਿੱਚ 12ਵੀਂ ਦੇ ਵਿਦਿਆਰਥੀ ਨੇ ਅਧਿਆਪਕ ਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ| ਵਿਦਿਆਰਥੀ ਨੇ ਆਪਣੇ ਗਣਿਤ ਦੇ ਅਧਿਆਪਕ ਤੇ ਲਗਭਗ 10 ਵਾਰ ਕੀਤੇ, ਅਧਿਆਪਕ ਦੀ ਹਾਲਤ ਗੰਭੀਰ ਬਣੀ ਹੋਈ ਹੈ| ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ| ਦੂਸਰੇ ਅਧਿਆਪਕ ਨੇ ਫਰਾਰ ਹੋ ਰਹੇ ਵਿਦਿਆਰਥੀ ਨੂੰ ਫੜ ਲਿਆ, ਤੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ| ਦੋਸ਼ੀ ਵਿਦਿਆਰਥੀ ਪੜਾਈ ਵਿੱਚ ਕਮਜ਼ੋਰ ਸੀ ਤੇ ਉਸ ਦੇ ਗਣਿਤ ਵਿਚ ਘੱਟ ਨੰਬਰ ਆਏ ਸਨ ਤੇ ਅਧਿਆਪਕ ਨੇ ਇਸ ਸਬੰਧੀ ਵਿਦਿਆਰਥੀ ਦੇ ਮਾਪਿਆਂ ਨਾਲ ਪੈਰੇਂਟਸ ਮੀਟਿੰਗ ਵਿੱਚ ਵਿਦਿਆਰਥੀ ਸਬੰਧੀ ਗੱਲ ਕਰਨੀ ਸੀ, ਜਿਸ ਦੇ ਡਰੋਂ ਵਿਦਿਆਰਥੀ ਨੇ ਅਧਿਆਪਕ ਤੇ ਜਾਨਲੇਵਾ ਹਮਲਾ ਕਰ ਦਿੱਤਾ|

Leave a Reply

Your email address will not be published. Required fields are marked *