ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਕਾਉਂਸਲਿੰਗ ਕਰਵਾਏਗਾ ਜ਼ਿਲ੍ਹਾ ਰੁਜ਼ਗਾਰ ਬਿਊਰੋ ਕਾਉਂਸਲਿੰਗ ਦਾ ਪਹਿਲਾ ਦੌਰ 1 ਮਾਰਚ ਤੋਂ 31 ਮਾਰਚ ਤੱਕ ਹੋਵੇਗਾ
ਐਸ.ਏ.ਐਸ.ਨਗਰ, 17 ਫਰਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਆਪਣੇ ਪ੍ਰਮੁੱਖ ਪ੍ਰੋਗਰਾਮ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਸੈਲ (ਐਫ ਐਸ ਅਤੇ ਪੀ ਸੀ) ਸ਼ੁਰੂ ਕੀਤਾ ਗਿਆ ਹੈ ਜਿਹੜਾ ਵਿਦੇਸ਼ਾਂ ਵਿਚ ਪੜ੍ਹਾਈ ਅਤੇ ਵਿਦੇਸ਼ਾਂ ਵਿਚ ਪਲੇਸਮੈਂਟ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ ਨੂੰ ਸਲਾਹ-ਮਸ਼ਵਰਾ ਮੁਹੱਈਆ ਕਰਵਾਏਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਾਉਂਸਲਿੰਗ ਦਾ ਪਹਿਲਾ ਦੌਰ 1 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਰਜਿਸਟ੍ਰੇਸ਼ਨ ਲਿੰਕ 21 ਫਰਵਰੀ ਤੋਂ 25 ਫਰਵਰੀ ਤੱਕ ਕਾਰਜਸ਼ੀਲ ਰਹਿਣਗੇ।
ਉਹਨਾਂ ਦੱਿਸਿਆ ਕਿ ਚਾਹਵਾਨ ਉਮੀਦਵਾਰ ਵਿਅਕਤੀਗਤ ਤੌਰ ਤੇ ਡੀ.ਏ.ਸੀ. ਵਿਖੇ ਤੀਜੀ ਮੰਜ਼ਲ, ਕਮਰਾ ਨੰਬਰ 453 ਤੋਂ 463 ਵਿਚ ਜ਼ਿਲ੍ਹਾ ਬਿਊਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜ਼ਜ਼ (ਡੀ.ਬੀ.ਈ.ਈ.) ਦੇ ਦਫਤਰ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ, ਦਫਤਰ ਨਾਲ ਡੀ ਬੀ ਈ ਈ ਹੈਲਪਲਾਈਨ ਨੰਬਰ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ।