ਵਿਦੇਸ਼ੀ ਪੂੰਜੀ ਨਾ ਆਉਣ ਕਾਰਨ ਘਟੀ ਭਾਰਤੀ ਅਰਥਵਿਵਸਥਾ ਦੀ ਰਫਤਾਰ

ਰੇਲ ਦੇ ਸਟੀਮ ਇੰਜਨ ਵਿੱਚ ਕੋਲਾ ਜ਼ਿਆਦਾ ਝੋਕਿਆ ਜਾਵੇ, ਤਾਂ ਬਾਇਲਰ ਵਿੱਚ ਭਾਫ ਦਾ ਪ੍ਰੈਸ਼ਰ ਵੱਧਦਾ ਹੈ, ਇੰਜਨ ਨੂੰ ਤਾਪਮਾਨ ਦੀ ਸਟੀਮ ਮਿਲਦੀ ਹੈ ਅਤੇ ਰੇਲਗੱਡੀ
ਤੇਜ ਚੱਲਦੀ ਹੈ| ਇਸਦੇ ਉਲਟ ਜੇਕਰ ਲੋਕੋ ਯਾਰਡ ਦਾ ਇੰਚਾਰਜ ਕੋਇਲੇ ਨੂੰ ਬਲੈਕ ਵਿੱਚ ਵੇਚ ਦੇਵੇ ਅਤੇ ਯਾਰਡ ਨੂੰ ਕੋਇਲੇ ਦੀ ਸਪਲਾਈ ਘੱਟ ਕਰ ਦਿੱਤੀ ਜਾਵੇ ਤਾਂ ਇੰਜਨ ਵਿੱਚ ਕੋਲਾ ਘੱਟ ਪਾਇਆ ਜਾਵੇਗਾ ਅਤੇ ਰੇਲਗੱਡੀ ਹੌਲੀ-ਹੌਲੀ
ਚੱਲੇਗੀ| ਰੇਲਗੱਡੀ ਪਹਾੜ ਤੇ ਚੜ੍ਹ ਰਹੀ ਹੋਵੇ, ਤਾਂ ਗੱਡੀ ਪਿੱਛੇ ਵੀ ਫਿਸਲ ਸਕਦੀ ਹੈ| ਅਜਿਹਾ ਹੀ ਅਰਥਵਿਵਸਥਾ ਦੇ ਨਾਲ ਵੀ ਹੁੰਦਾ ਹੈ| ਅਰਥਵਿਵਸਥਾ ਵਿੱਚ ਪੂੰਜੀ ਰੂਪੀ ਕੋਲਾ ਭਰਪੂਰ ਮਾਤਰਾ ਵਿੱਚ ਪਾਇਆ ਜਾਵੇ, ਤਾਂ ਵਿਕਾਸ ਚੰਗਾ ਹੁੰਦਾ ਹੈ| ਪੂੰਜੀ ਨੂੰ ਵਿਦੇਸ਼ ਭੇਜ ਦਿੱਤਾ ਜਾਵੇ, ਤਾਂ ਵਿਕਾਸ ਥੰਮ ਜਾਂਦੀ ਹੈ ਅਤੇ ਮੰਦੀ ਛਾ ਜਾਂਦਾ ਹੈ| ਇਸ ਸਮੇਂ ਅਰਥ ਵਿਵਸਥਾ ਦੇ ਸੁਸਤ ਪੈਣ ਦੇ ਚਾਰ ਕਾਰਨ ਇਕੱਠੇ ਮੌਜੂਦ ਹੋ ਗਏ ਹਨ| ਅਰਥ ਵਿਵਸਥਾ ਮੰਦੀ ਦੀ ਕਗਾਰ ਤੇ ਖੜੀ ਹੈ|
ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜਰਵ ਨੇ ਅਮਰੀਕੀ ਬੈਂਕਾਂ ਨੂੰ ਦਿੱਤੇ ਜਾਣ ਵਾਲੇ ਕਰਜੇ ਵਿੱਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ| ਉਸ ਨੇ ਕਿਹਾ ਹੈ ਕਿ 2017 ਵਿੱਚ ਕ੍ਰਮਵਾਰ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਹੈ| ਅਮਰੀਕਾ ਵਿੱਚ ਵਿਆਜ ਦਰ ਵਧਣ ਨਾਲ ਵਿਦੇਸ਼ੀ ਨਿਵੇਸ਼ਕ ਭਾਰਤ ਤੋਂ ਪੂੰਜੀ ਕੱਢ ਕੇ ਅਮਰੀਕੀ ਸਰਕਾਰ ਵੱਲੋਂ ਜਾਰੀ ਬਾਂਡਾਂ ਵਿੱਚ ਨਿਵੇਸ਼ ਕਰਨਾ ਚਾਹੁਣਗੇ| ਇਹ ਪ੍ਰਵ੍ਰਿਤੀ ਸੁਭਾਵਿਕ ਤੌਰ ਤੇ ਵੱਧਦੀ ਹੈ| ਕੁੱਝ ਨਿਵੇਸ਼ਕਾਂ ਵੱਲੋਂ ਪੂੰਜੀ ਕੱਢਣ ਤੇ ਰੁਪਿਆ ਟੁੱਟਣਾ ਸ਼ੁਰੂ ਹੋਵੇਗਾ
ਜਿਵੇਂ ਕਿ ਪਿਛਲੇ ਇੱਕ ਮਹੀਨੇ ਵਿੱਚ ਹੋਇਆ ਹੈ| ਅਜਿਹੇ ਵਿੱਚ ਦੂਜੇ
ਨਿਵੇਸ਼ਕਾਂ ਵਿੱਚ ਹੋੜ ਲੱਗਦੀ ਹੈ ਕਿ ਰੁਪਏ ਦੇ ਹੋਰ ਟੁੱਟਣ ਤੋਂ ਪਹਿਲਾਂ ਹੀ ਉਹ ਆਪਣੀ ਪੂੰਜੀ ਨੂੰ ਭਾਰਤ ਤੋਂ ਕੱਢ ਕੇ ਬਾਹਰ ਲੈ ਜਾਣ| ਜਿਸ ਤਰ੍ਹਾਂ ਦੂਜਿਆਂ ਦੀ ਦੇਖਾਦੇਖੀ ਕਿਸਾਨ ਬਾਜ਼ਾਰ ਵਿੱਚ ਆਲੂ- ਪਿਆਜ ਨੂੰ ਅਧੂਰੇ ਮੁੱਲ ਵਿੱਚ ਵੇਚਕੇ ਖੈਰ ਮਨਾਉਂਦਾ ਹੈ, ਉਸੇ ਤਰ੍ਹਾਂ ਨਿਵੇਸ਼ਕ ਵੀ ਦੇਖਾਦੇਖੀ ਬਿਕਵਾਲੀ ਕਰਨਗੇ| ਪੂਰਵ ਵਿੱਚ ਭਾਰਤ ਵਿੱਚ ਆਈ ਹੋਈ ਵਿਦੇਸ਼ੀ ਪੂੰਜੀ ਦੇ ਵਾਪਸ ਵਿਦੇਸ਼ ਜਾਣ ਦੀ ਪ੍ਰਬਲ ਸੰਕਾ ਹੈ| ਵਿਦੇਸ਼ੀ ਪੂੰਜੀ ਦੇ ਪਲਾਈਨ ਨਾਲ ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਘੱਟ ਹੋ ਜਾਵੇਗੀ|
ਕਾਰੋਬਾਰੀਆਂ ਵਿੱਚ ਅਵਿਸ਼ਵਾਸ
ਦੂਜਾ ਕਾਰਨ ਤੇਲ ਦੇ ਵੱਧਦੇ ਮੁੱਲ ਹਨ| ਬੀਤੇ ਦਿਨੀਂ ਤੇਲ ਨਿਰਯਾਤਕ ਦੇਸ਼ਾਂ ਦੇ ਸੰਗਠਨ ‘ਓਪੇਕ’ ਨੇ ਕੱਚੇ
ਤੇਲ ਦੇ ਉਤਪਾਦਨ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ| ਇਸ ਸੰਗਠਨ ਦੇ ਮੈਬਰਾਂ ਵਿੱਚ ਸਾਊਦੀ ਅਰਬ ਵਰਗੇ ੍ਰਮੁੱਖ ਤੇਲ ਨਿਰਯਾਤਕ ਸ਼ਾਮਿਲ ਹਨ| ਓਪੇਕ ਦੇ ਇਸ ਫੈਸਲੇ ਤੋਂ ਬਾਅਦ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦਾ ਮੁੱਲ 45 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ ਲਗਭਗ 55 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ| ਭਾਰਤ ਕੱਚੇ ਤੇਲ ਦਾ ਭਾਰੀ ਮਾਤਰਾ ਵਿੱਚ ਆਯਾਤ ਕਰਦਾ ਹੈ| ਹੁਣ ਤੇਲ ਦੇ ਆਯਾਤ ਲਈ ਸਾਨੂੰ ਜਿਆਦਾ ਮੁੱਲ ਅਦਾ ਕਰਨਾ ਪਵੇਗਾ ਜਿਸਦੇ ਨਾਲ ਸਾਡੀ ਪੂੰਜੀ ਜਿਆਦਾ ਮਾਤਰਾ ਵਿੱਚ
ਵਿਦੇਸ਼ ਜਾਵੇਗੀ| ਇਸ ਨਾਲ ਅਰਥਵਿਵਸਥਾ ਦੀ ਚਾਲ ਹੌਲੀ
ਪਵੇਗੀ| ਜਿਵੇਂ ਕੋਇਲੇ ਦਾ ਮੁੱਲ ਵੱਧ ਜਾਣ ਨਾਲ ਰੇਲਵੇ ਯਾਰਡ ਨੂੰ ਘੱਟ ਮਾਤਰਾ ਵਿੱਚ ਕੋਇਲੇ ਦੀ ਸਪਲਾਈ ਕੀਤੀ ਜਾਵੇ ਤਾਂ ਘੱਟ ਗਿਣਤੀ ਵਿੱਚ ਟ੍ਰੇਨਾਂ ਚਲਣਗੀਆਂ|
ਤੀਜਾ ਕਾਰਨ ਹੈ ਨੋਟਬੰਦੀ ਦੇ ਕਾਰਨ ਭਰੋਸੇਯੋਗਤਾ ਦੀ ਕਮੀ| ਦੇਸ਼ ਨੂੰ ਕੈਸ਼ਲੈਸ ਇਕਾਨਮੀ ਵੱਲ ਲੈ ਜਾਣ ਲਈ ਸਰਕਾਰ ਨੇ ਇਹ ਮਹੱਤਵਪੂਰਣ ਕਦਮ ਚੁੱਕਿਆ ਹੈ| ਬੈਂਕਾਂ ਦੇ ਮਾਧਿਅਮ ਨਾਲ ਲੈਣ-ਦੇਣ ਹੋਣ ਨਾਲ ਰੁਪਏ ਦੀ ਰਫ਼ਤਾਰ ਵਿੱਚ ਗਤੀ ਆਵੇਗੀ|
ਜਿਵੇਂ ਪੂਰਵ ਵਿੱਚ ਵਪਾਰੀ ਵੱਲੋਂ ਪੇਮੇਂਟ ਵਸੂਲਣ ਲਈ ਆਪਣੇ ਵਰਕਰ ਨੂੰ ਗਾਹਕ ਦੇ ਦਫਤਰ ਭੇਜਣਾ ਪੈਂਦਾ ਸੀ| ਵਰਕਰ ਪੇਮੇਂਟ ਲੈ ਕੇ ਆਉਂਦਾ ਸੀ ਤਾਂ ਉਸ ਰਕਮ ਨਾਲ ਤੀਜੀ ਪਾਰਟੀ ਨੂੰ ਭੁਗਤਾਨ ਕੀਤਾ ਜਾਂਦਾ ਸੀ| ਹੁਣ ਪੰਜ ਮਿੰਟ ਵਿੱਚ ਹੀ ਪੇਮੈਂਂਟ ਲੈ ਕੇ ਤੀਜੀ ਪਾਰਟੀ ਨੂੰ ਭੇਜਿਆ ਜਾ ਸਕੇਗਾ| ਇਸ ਨਾਲ ਅਰਥਵਿਵਸਥਾ ਵਿੱਚ ਰਫ਼ਤਾਰ ਆਵੇਗੀ| ਪਰ ਨੋਟਬੰਦੀ ਦੇ ਕਾਰਨ ਵਪਾਰੀਆਂ ਦਾ ਵਿਸ਼ਵਾਸ ਹਿੱਲ ਗਿਆ ਹੈ| ਲੋਕਾਂ ਨੂੰ ਸੱਕ ਹੈ ਕਿ 2, 000 ਦੇ ਨੋਟ ਬੰਦ ਕੀਤੇ ਜਾ ਸਕਦੇ ਹਨ| ਬੈਂਕ ਦੇ ਲਾਕਰ ਖੋਲ ਕੇ ਜਾਂਚ ਕੀਤੀ ਜਾ ਸਕਦੀ ਹੈ| ਪ੍ਰਾਪਰਟੀ ਦੀ ਖਰੀਦ ਸੱਚੀ ਹੈ, ਇਸਦੀ ਪੜਤਾਲ ਲਈ ਨੋਟਿਸ ਜਾਰੀ ਹੋ ਸਕਦਾ ਹੈ| ਇਸ ਨਾਲ ਵਪਾਰੀਆਂ ਦਾ ਧਿਆਨ ਆਪਣੀ ਰੱਖਿਆ ਕਰਨ ਵੱਲ ਜਿਆਦਾ ਅਤੇ ਵਪਾਰ ਵਧਾਉਣ ਵੱਲ ਘੱਟ ਰਹਿ ਗਿਆ ਹੈ| ਜਿਵੇਂ ਰੇਲਵੇ ਦਾ ਯਾਰਡ ਇੰਚਾਰਜ ਕੋਇਲੇ ਦੇ ਭੰਡਾਰ ਦੇ ਹਿਸਾਬ ਕਰਨ ਤੇ ਜ਼ਿਆਦਾ ਧਿਆਨ ਦੇਣ ਅਤੇ ਇੰਜਨ ਨੂੰ ਕੋਲਾ ਉਪਲਬਧ ਕਰਵਾਉਣ ਤੇ ਘੱਟ| ਚੌਥਾ ਕਾਰਨ ਨੋਟਬੰਦੀ ਦੇ ਕਾਰਨ ਕੁਲ ਮੰਗ ਵਿੱਚ ਗਿਰਾਵਟ ਆਉਣਾ ਹੈ| ਕੈਸ਼ਲੈਸ ਇਕਾਨਮੀ ਵਿੱਚ ਟੈਕਸ ਦੀ ਚੋਰੀ ਘੱਟ ਹੋਵੇਗੀ| ਸਰਕਾਰੀ ਮਾਮਲੇ ਵਿੱਚ ਵਾਧਾ ਹੋਵੇਗਾ| ਇਹ ਚੰਗੀ ਪਹਿਲ ਹੈ| ਪਰੰਤੂ ਇਸਦਾ ਪ੍ਰਭਾਵ ਇਸ ਗੱਲ ਤੇ ਨਿਰਭਰ ਕਰੇਗਾ ਕਿ ਵਸੂਲੇ ਗਏ ਵਾਧੂ ਟੈਕਸ ਦੀ ਵਰਤੋ ਕਿਸ ਦਿਸ਼ਾ ਵਿੱਚ ਕੀਤੀ ਜਾਂਦੀ ਹੈ| ਹੁਣ ਤੱਕ ਸਰਕਾਰ ਦੇ ਖਰਚਿਆਂ ਨੂੰ ਦੋ ਸਰੋਤਾਂ ਨਾਲ ਵਰਤਿਆ ਜਾ ਰਿਹਾ ਸੀ-ਟੈਕਸ ਦੀ ਰਕਮ ਨਾਲ ਅਤੇ ਉਧਾਰ ਲਏ ਗਏ ਕਰਜੇ ਨਾਲ|
ਵਿੱਤ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਕਰਜੇ ਘੱਟ ਲਏ ਜਾਣਗੇ| ਸਰਕਾਰੀ ਖਰਚ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ ਕਿਉਂਕਿ ਵਧੀ ਹੋਈ ਕਮਾਈ ਦੀ ਵਰਤੋ ਕਰਜੇ ਦੇ ਬੋਝ ਨੂੰ ਘੱਟ ਕਰਨ ਲਈ ਕੀਤੀ ਜਾਵੇਗੀ| ਪਰ ਅਜਿਹੀ ਵਰਤੋਂ ਨਾਲ ਬਾਜ਼ਾਰ ਵਿੱਚ ਮੰਗ ਵਿੱਚ ਗਿਰਾਵਟ
ਆਵੇਗੀ| ਟੈਕਸਪੇਅਰ ਨੂੰ ਜਿਆਦਾ ਟੈਕਸ ਦੇਣਾ ਪਵੇਗਾ| ਉਸਦੇ ਹੱਥ ਵਿੱਚ ਖਰੀਦ ਸ਼ਕਤੀ ਘਟੇਗੀ| ਉਸਦੇ ਰਾਹੀਂ ਬਾਜ਼ਾਰ ਤੋਂ ਘੱਟ ਮਾਲ ਖਰੀਦਿਆ ਜਾਵੇਗਾ| ਪਰ ਸਰਕਾਰ ਦੀ ਮੰਗ ਪਹਿਲਾਂ ਵਾਕਰ ਬਣੀ ਰਹੇਗੀ ਹਾਲਾਂਕਿ ਸਰਕਾਰੀ ਖਰਚ ਵਿੱਚ ਵਾਧਾ ਨਹੀਂ ਹੋਵੇਗਾ| ਜਨਤਾ ਵੱਲੋਂ ਖਰਚ ਵਿੱਚ ਕਟੌਤੀ ਅਤੇ ਸਰਕਾਰ ਦੇ ਖਰਚ ਵਿੱਚ ਸਥਿਰਤਾ ਦਾ ਨਤੀਜਾ ਮੰਗ ਵਿੱਚ ਕਮੀ ਹੋਵੇਗੀ| ਜਿਵੇਂ ਪਹਿਲਾਂ ਕੁੱਝ ਕੋਲਾ ਨਿੱਜੀ ਉਦਯੋਗਾਂ ਰਾਹੀਂ ਵਰਤੋਂ ਕੀਤਾ ਜਾ ਰਿਹਾ ਸੀ ਅਤੇ ਕੁੱਝ ਰੇਲਵੇ ਦੁਆਰਾ| ਨਵੇਂ ਸਮੇਂ ਵਿੱਚ ਉਦਯੋਗ ਵੱਲੋਂ ਕੋਇਲੇ ਦੀ ਵਰਤੋ ਘੱਟ ਹੋਵੇਗੀ ਜਦੋਂ ਕਿ ਰੇਲਵੇ ਵੱਲੋਂ ਪਹਿਲਾਂ ਵਾਂਗ ਬਣਿਆ ਰਹੇਗਾ| ਕੁਲ ਕੋਇਲੇ ਦੀ ਵਰਤੋਂ ਵਿੱਚ ਗਿਰਾਵਟ ਆਵੇਗੀ|
ਕੁਸ਼ਲਤਾ ਦੀ ਪਰਖ
ਇਸ ਤਰ੍ਹਾਂ ਮੰਦੀ ਦੀ ਸੰਕਾ ਦੇ ਚਾਰ ਕਾਰਨ ਇਕੱਠੇ ਮੌਜੂਦ ਹਨ-ਫੈਡ ਵੱਲੋਂ ਵਿਆਜ ਦਰਾਂ ਵਿੱਚ ਵਾਧਾ, ਤੇਲ ਦੇ ਮੁੱਲ ਵਿੱਚ ਉਛਾਲ, ਜਨਤਾ ਵਿੱਚ ਅਵਿਸ਼ਵਾਸ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਗਿਰਾਵਟ| ਇਸ ਵਿੱਚ ਕੋਈ ਦੋ ਮਤ ਨਹੀਂ ਕਿ ਉੱਚੇ ਪੱਧਰ ਤੇ ਭ੍ਰਿਸ਼ਟਾਚਾਰ ਘੱਟ ਹੋਇਆ ਹੈ| ਸਰਕਾਰ ਦੀਆਂ ਯੋਜਨਾਵਾਂ ਨੂੰ ਕੁਸ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ| ਪਰ ਹੁਣ ਇਹ ਸਮਾਂ ਹੀ ਦੱਸੇਗਾ ਕਿ ਮੰਦੀ ਦੇ ਚਾਰ ਕਾਰਕਾਂ ਦੀ ਕੱਟ ਸਰਕਾਰ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੋ ਸਕਦਾ ਹੈ ਜਾਂ ਨਹੀਂ|
ਭਰਤ ਝੁਨਝੁਨਵਾਲਾ

Leave a Reply

Your email address will not be published. Required fields are marked *