ਵਿਦੇਸ਼ ਜਾਣ ਦੇ ਚਾਹਵਾਨ ਕੰਪਨੀ ਦਾ ਕੰਮ ਵੇਖ ਕੇ ਹੀ ਕਰਨ ਅਪਲਾਈ : ਕਰਮਜੀਤ ਸਿੰਘ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਬ੍ਰਿਲੀਐਂਟ ਕੰਸਲਟੈਂਟ ਦੇ ਮਾਲਕ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੀਆਂ ਬਹੁਤ ਕੰਪਨੀਆਂ ਹਨ ਪਰ ਆਮ ਲੋਕਾਂ ਨੂੰ ਵਿਦੇਸ਼ ਜਾਣ ਲਈ ਕਿਸੇ ਵੀ ਕੰਪਨੀ ਨਾਲ ਸੰਪਰਕ ਕਰਨ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਸ ਕੰਪਨੀ ਨੇ ਉਹਨਾਂ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਵੀਜੇ ਲਗਵਾਏ ਹਨ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਕਲ ਵਿਦਿਆਰਥੀ ਆਪਣੀ ਉਚੇਰੀ ਪੜਾਈ ਵਿਦੇਸ਼ ਵਿੱਚ ਹੀ ਕਰਨ ਲਈ ਉਤਾਵਲੇ ਹਨ ਪਰ ਸਵਾਲ ਇਹ ਵੀ ਹੈ ਕਿ ਕਿਹੜੀ ਇਮੀਗ੍ਰੇਸ਼ਨ ਕੰਪਨੀ ਉਹਨਾਂ ਨੂੰ ਸਹੀ ਸਲਾਹ ਦੇ ਕੇ ਉਹਨਾਂ ਦਾ ਵੀਜਾ ਲਗਵਾ ਸਕਦੀ ਹੈ| ਉਹਨਾਂ ਕਿਹਾ ਕਿ ਵੀਜੇ ਲਈ ਅਪਲਾਈ ਕਰਨ ਵਾਸਤੇ ਕੰਪਨੀ ਦੀ ਚੋਣ ਕਰਨ ਵੇਲੇ ਇਸ ਗਲ ਦਾ ਵੀ ਧਿਆਨ ਰਖਣਾ ਚਾਹੀਦਾ ਹੈ ਕਿ ਕੰਪਨੀ ਕਿੰਨੀ ਪੁਰਾਣੀ ਹੈ ਅਤੇ ਹੁਣ ਤਕ ਕਿੰਨੇ ਵੀਜੇ ਲਗਵਾ ਚੁੱਕੀ ਹੈ ਅਤੇ ਇੰਮੀਗ੍ਰੇਸ਼ਨ ਕੰਪਨੀ ਦਾ ਪਿਛਲਾ ਕੰਮ ਵੇਖ ਕੇ ਹੀ ਉਸ ਨਾਲ ਸੰਪਰਕ ਕਰਨਾ ਚਾਹੀਦਾ ਹੈ|
ਉਹਨਾਂ ਦੱਸਿਆ ਕਿ ਉਹਨਾਂ ਦੀ ਕੰਪਨੀ ਵੱਲੋਂ ਪਿਛਲੇ ਦਿਨੀਂ 5.5.5 ਅਤੇ 6 ਬੈਂਡ ਵਾਲਿਆਂ ਦੇ ਵੀ ਵੀਜੇ ਲਗਵਾ ਕੇ ਦਿੱਤੇ ਹਨ|

Leave a Reply

Your email address will not be published. Required fields are marked *