ਵਿਦੇਸ਼ ਮੰਤਰਾਲੇ ਨੇ ਵੀਜ਼ਾ ਲਈ ‘ਨਜ਼ਦੀਕੀ ਰਿਸ਼ਤੇਦਾਰ’ ਦੀ ਪਰਿਭਾਸ਼ਾ ਨੂੰ ਤਬਦੀਲ ਕੀਤਾ

ਵਾਸ਼ਿੰਗਟਨ, 18 ਜੁਲਾਈ (ਸ.ਬ.) ਵਿਦੇਸ਼ ਮੰਤਰਾਲੇ ਨੇ ‘ਨਜ਼ਦੀਕੀ ਰਿਸ਼ਤੇਦਾਰ’ ਦੀ ਪਰਿਭਾਸ਼ਾ ਦਾ ਵਿਸਤਾਰ ਕਰਦੇ ਹੋਏ ਉਸ ਵਿਚ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ, ਜੋ 6 ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਸ਼ਰਨਾਰਥੀਆਂ ਅਤੇ ਵੀਜ਼ਾ ਬਿਨੈਕਾਰਾਂ ਲਈ ਅਮਰੀਕਾ ਦੀ ਵਾਸਤਵਿਕ ਸੰਬੰਧਾਂ ਵਾਲੀ ਸ਼੍ਰੇਣੀ ਵਿਚ ਮਨਜ਼ੂਰ ਹੋਵੇਗਾ|
ਹਵਾਈ ਸੰਘੀ ਅਦਾਲਤ ਦੇ ਬੀਤੇ ਹਫਤੇ ਦੇ ਇਕ ਆਦੇਸ਼ ਤੇ ਪ੍ਰਤੀ ਕਿਰਿਆ ਦਿੰਦੇ ਹੋਏ ਕਲ ਵਿਭਾਗ ਨੇ ਅਮਰੀਕੀ ਡਿਪਲੋਮੈਟਾਂ ਨੂੰ ਆਦੇਸ਼ ਦਿੱਤਾ ਕਿ ਉਹ 6 ਮੁਸਲਿਮ ਬਹੁਗਿਣਤੀ ਦੇਸ਼ਾਂ ਤੋਂ ਅਮਰੀਕਾ ਵੀਜ਼ਾ ਲਈ ਆਉਣ ਵਾਲੇ ਬਿਨੈਕਾਰਾਂ ਦੀ ਯੋਗਤਾ ਦੇ ਸੰਬੰਧ ਵਿਚ ਦਾਦਾ-ਦਾਦੀ, ਭਰਾ-ਭਰਜਾਈ, ਚਾਚਾ-ਚਾਚੀ, ਭਤੀਜਾ-ਭਤੀਜੀ, ਚਚੇਰੇ ਭਰਾ-ਭੈਣ ਜਾਂ ਅਜਿਹੇ ਹੋਰ ਰਿਸ਼ਤੇਦਾਰਾਂ ਆਦਿ ਨੂੰ ਸ਼ਾਮਲ ਕਰਨ ਤੇ ਗੌਰ ਕਰਨ| ਵਿਭਾਗ ਨੇ ਕਿਹਾ ਇਹ ਫੈਸਲਾ ਤੁਰੰਤ ਲਾਗੂ ਹੋਵੇਗਾ ਅਤੇ ਅਸੀਂ ਆਪਣੇ ਦੂਤਘਰਾਂ ਅਤੇ ਵਪਾਰਕ ਦੂਤਘਰਾਂ ਨੂੰ ਵੀਜ਼ਾ ਮਾਮਲਿਆਂ ਵਿਚ ਫੈਸਲਾ ਲੈਣ ਲਈ ਇਸ ਦੀ ਵਿਸਤ੍ਰਿਤ ਪਰਿਭਾਸ਼ਾ ਤੇ ਗੌਰ ਕਰਨ ਦੇ ਨਿਰਦੇਸ਼ ਦਿੱਤੇ ਹਨ|
ਨਿਯਮ ਦੇ ਤਹਿਤ 6 ਦੇਸ਼ਾਂ ਸੀਰੀਆ, ਸੂਡਾਨ, ਸੋਮਾਲਿਆ, ਲੀਬੀਆ, ਈਰਾਨ ਅਤੇ ਯਮਨ ਤੋਂ ਆਉਣ ਵਾਲੇ ਬਿਨੈਕਾਰਾਂ ਨੂੰ ਪਾਬੰਦੀ ਤੋਂ ਛੋਟ ਪ੍ਰਾਪਤ ਕਰਨ ਲਈ ਵਿਅਕਤੀ ਜਾਂ ਸੰਸਥਾ ਦੇ ਨਾਲ ਇਕ ਕਰੀਬੀ ਪਾਰਿਵਾਰਿਕ ਸੰਬੰਧ ਸਾਬਤ ਕਰਨਾ ਹੋਵੇਗਾ|

Leave a Reply

Your email address will not be published. Required fields are marked *