ਵਿਧਵਾਵਾਂ ਦੀ ਹਾਲਤ ਵਿੱਚ ਸੁਧਾਰ ਆਉਣ ਦੀ ਆਸ ਬਣੀ

ਕੇਂਦਰੀ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਵਲੋਂ ਵ੍ਰਿੰਦਾਵਣ ਵਿੱਚ ਰਹਿਣ ਵਾਲੀਆਂ ਲਾਚਾਰ ਵਿਧਵਾਵਾਂ ਲਈ ਘਰ ਬਣਵਾਉਣ ਦੀ ਖਬਰ ਰਾਹਤ ਦੇਣ ਵਾਲੀ ਹੈ| ਕਈ ਸਾਲਾਂ ਤੋਂ ਇਹ ਗੱਲ ਜਨਤਕ ਜਾਣਕਾਰੀ ਵਿੱਚ ਹੈ ਕਿ ਘਰ – ਪਰਿਵਾਰ ਅਤੇ ਨਾਤੇ – ਰਿਸ਼ਤੇਦਾਰਾਂ ਵੱਲੋਂ ਅਣਗੌਲੀਆਂ ਵਿਧਵਾ ਇਸਤਰੀਆਂ ਇੱਥੇ ਕਿਸ ਬੇਚਾਰਗੀ ਵਿੱਚ ਗੁਜਾਰਾ ਕਰਦੀਆਂ ਹਨ| ਦੁਨੀਆ ਵਿੱਚ ਇਨ੍ਹਾਂ ਦਾ ਕਿਤੇ ਕੋਈ ਹੋਰ ਠਿਕਾਣਾ ਨਹੀਂ ਹੁੰਦਾ, ਕੋਈ ਇਹਨਾਂ ਦੀ ਖੋਜ -ਖਬਰ ਲੈਣ ਵਾਲਾ ਨਹੀਂ ਹੁੰਦਾ, ਇਸ ਲਈ ਹਰ ਕੋਈ ਇਨ੍ਹਾਂ ਦੇ ਸ਼ੋਸ਼ਣ ਨੂੰ ਤਿਆਰ ਬੈਠਾ ਰਹਿੰਦਾ ਹੈ| ਛੋਟੀਆਂ ਹਨ੍ਹੇਰੀ ਕੋਠਰੀਆਂ ਵਿੱਚ ਇਨ੍ਹਾਂ ਨੂੰ ਕਿਰਾਇਆ ਦੇ ਕੇ ਰਹਿਣਾ ਪੈਂਦਾ ਹੈ| ਕਿਸੇ ਅਮੀਰ ਸ਼ਰਧਾਲੂ ਜਾਂ ਉਸਦੇ ਕਿਸੇ ਕਰੀਬੀ ਰਿਸ਼ਤੇਦਾਰ ਦੇ ਖਾਤੇ ਵਿੱਚ ਪੁਨ ਜਮਾਂ ਕਰਾਉਣ ਲਈ ਸਮਰਪਤ ਭਾਵ ਨਾਲ ਰੋਜ ਅੱਠ ਘੰਟੇ ਭਜਨ ਗਾਨੇ, ਝਾਲ ਵਜਾਉਣ ਦੀ ਏਵਜ ਵਿੱਚ ਜੋ ਮਿਹਨਤਾਨਾ ਇਨ੍ਹਾਂ ਨੂੰ ਮਿਲਦਾ ਹੈ ਉਹ ਕਿਸੇ ਵੀ ਸਭਿਆ ਸਮਾਜ ਨੂੰ ਸ਼ਰਮਿੰਦਾ ਕਰ ਸਕਦਾ ਹੈ | ਆਪਣੇ ਦੇਸ਼ ਵਿੱਚ ਤਾਂ ਇਸਨੂੰ ਸ਼ਰਧਾਭਾਵ ਦੇ ਹਵਾਲੇ ਕਰਕੇ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ, ਪਰੰਤੂ ਵਿਦੇਸ਼ੀ ਮੀਡੀਆ ਵਿੱਚ ਇਹ ਸਭ ਵਾਰ-ਵਾਰ ਸੁਰਖੀਆਂ ਵਿੱਚ ਆਉਂਦਾ ਰਹਿੰਦਾ ਹੈ| ਅਫਸੋਸ ਕਿ ਨਾ ਸਰਕਾਰ, ਨਾ ਹੀ ਸਮਾਜ ਨੇ ਹਾਲ ਤੱਕ ਇਸ ਯਾਤਨਾ ਦਾ ਕੋਈ ਪ੍ਰਤੀਕਾਰ ਕਰਨ ਦੀ ਜ਼ਰੂਰਤ ਸਮਝੀ|
ਆਖ਼ਿਰਕਾਰ ਪਿਛਲੇ ਸਾਲ ਸੁਪ੍ਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਅਤੇ ਉਸ ਨੇ ਇੱਕ ‘ਕ੍ਰਿਸ਼ਣ ਕੁਟੀਰ’ ਬਣਵਾਇਆ , ਜਿਸ ਵਿੱਚ ਕਰੀਬ 1000 ਵਿਧਵਾਵਾਂ ਦੇ ਰਹਿਣ ਦੀ ਵਿਵਸਥਾ ਹੈ| ਕਿਹਾ ਜਾ ਰਿਹਾ ਹੈ ਕਿ ਇੱਥੇ ਵਿਧਵਾਵਾਂ ਨੂੰ ਟ੍ਰੇਨਿੰਗ ਦੇ ਜਰੀਏ ਆਤਮ ਨਿਰਭਰ ਵੀ ਬਣਾਇਆ ਜਾਵੇਗਾ| ਪਰੰਤੂ ਉਦਘਾਟਨ ਹੋ ਜਾਣ ਦੇ ਬਾਵਜੂਦ ‘ਕ੍ਰਿਸ਼ਣ ਕੁਟੀਰ’ ਵਿੱਚ ਵਿਧਵਾਵਾਂ ਰਹਿਣ ਨਹੀਂ ਆ ਰਹੀਆਂ| ਤਰ੍ਹਾਂ – ਤਰ੍ਹਾਂ ਦੇ ਡਰ ਆੜੇ ਆ ਰਹੇ ਹਨ| ਇਸ ਲਈ ਪਹਿਲੀ ਚੁਣੌਤੀ ਉਨ੍ਹਾਂ ਦੇ ਮਨ ਵਿੱਚ ਇਹ ਵਿਸ਼ਵਾਸ ਜਗਾਉਣ ਦੀ ਹੈ ਕਿ ਇਹ ਉਨ੍ਹਾਂ ਦੇ ਲਈ ਬਣਾਈ ਗਈ ਕੋਈ ਸਰਕਾਰੀ ਜੇਲ੍ਹ ਨਹੀਂ ਬਲਕਿ ਉਨ੍ਹਾਂ ਦਾ ਘਰ ਹੈ ਜਿੱਥੇ ਉਹ ਜਿਵੇਂ ਅਤੇ ਜਦੋਂ ਤੱਕ ਚਾਹੁਣ ਰਹਿ ਸਕਦੀਆਂ ਹਨ| ਵਾਂਝੇ ਤਬਕਿਆਂ ਵਿੱਚ ਸਰਕਾਰ ਦੇ ਪ੍ਰਤੀ ਆਮ ਤੌਰ ਤੇ ਪਾਏ ਜਾਣ ਵਾਲੇ ਖਦਸ਼ੇ ਤੋਂ ਇਲਾਵਾ ਇਸਦੇ ਪਿੱਛੇ ਮਕਾਨ ਮਾਲਿਕਾਂ ਅਤੇ ਮੰਦਿਰ ਸੰਚਾਲਕਾਂ ਨਾਲ ਜੁੜੀਆਂ ਲਾਬੀਆਂ ਦਾ ਪ੍ਰਚਾਰਿਤ ਭਰਮ ਵੀ ਹੋ ਸਕਦਾ ਹੈ|
ਪਰੰਤੂ ਭਰਮ ਨੂੰ ਸੱਚਾਈ ਦਾ ਸਹਾਰਾ ਨਾ ਮਿਲੇ ਤਾਂ ਉਸਦੀ ਉਮਰ ਲੰਬੀ ਨਹੀਂ ਹੁੰਦੀ| ਜੇਕਰ ‘ਕ੍ਰਿਸ਼ਣਾ ਕੁਟੀਰ’ ਵਿੱਚ ਰਹਿਣ ਗਈਆਂ ਵਿਧਵਾਵਾਂ ਦਾ ਜੀਵਨ ਸਚਮੁੱਚ ਬਿਹਤਰ ਹੋਇਆ ਤਾਂ ਹੌਲੀ – ਹੌਲੀ ਇਹ ਜਗ੍ਹਾ ਉਨ੍ਹਾਂ ਨੂੰ ਗੁਲਜਾਰ ਹੋ ਜਾਵੇਗੀ| ਉਦੋਂ ਤੱਕ ਵ੍ਰਿੰਦਾਵਣ ਦਾ ਸਰਕਾਰੀ ਤੰਤਰ ਕਾਰਜ ਸਥਾਨ ਤੱਕ ਉਨ੍ਹਾਂ ਦੀ ਆਵਾਜਾਈ ਅਤੇ ਸੁਰੱਖਿਆ ਦਾ ਇੰਤਜਾਮ ਕਰੇ, ਕਿਉਂਕਿ ਇਹ ਜਗ੍ਹਾ ਸ਼ਹਿਰ ਦੀ ਚਹਿਲ – ਪਹਿਲ ਤੋਂ ਥੋੜ੍ਹੀ ਦੂਰ ਦੱਸੀ ਜਾ ਰਹੀ ਹੈ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *